ਫਿਰੋਜਪੁਰ ਦੇ ਮਮਦੋਟ ਨੇੜਲੇ ਪਿੰਡ ’ਚ ਨਸ਼ੇ ਦਾ ਕਹਿਰ; ਪਿੰਡ ਲੱਖੋ ਕੇ ਬਹਿਰਾਮ ਵਿਖੇ 4 ਘਰਾਂ ਅੰਦਰ ਪਏ ਵੈਣ; ਦੋ ਦਿਨਾਂ ਦੌਰਾਨ 4 ਨੌਜਵਾਨਾਂ ਦੀ ਨਸ਼ੇ ਕਾਰਨ ਹੋਈ ਮੌਤ

0
53

ਮਮੰਦੋੜ ਦੇ ਨੇੜਲੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਉਸ ਵੇਲੇ ਨਸ਼ੇ ਦਾ ਕਹਿਰ ਵੇਖਣ ਨੂੰ ਮਿਲਿਆ ਜਦੋਂ ਪਿੰਡ ਦੇ ਤਿੰਨ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਗਈ। ਇਸ ਤੋਂ ਇਕ ਦਿਨ ਪਹਿਲਾਂ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਤਰ੍ਹਾਂ ਦੋ ਦਿਨਾਂ ਦੌਰਾਨ 4 ਨੌਜਵਾਨਾਂ ਦੀ ਮੌਤ ਨੇ ਜਿੱਥੇ ਸਰਕਾਰ ਦੀ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤੇ ਸਵਾਲ ਖੜ੍ਹੇ ਕਰ ਦਿੱਤੇ ਨੇ, ਉੱਥੇ ਹੀ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਐ। ਜਾਣਕਾਰੀ ਮੁਤਾਬਕ ਪਿੰਡ ਵਿੱਚ ਨਸਿਆਂ ਦਾ ਮੱਕੜਜਾਲ ਇਸ ਕਦਰ ਪੈਰ ਪਸਾਰਾ ਚੁੱਕਾ ਐ ਕਿ ਚਾਹੁੰਦੇ ਹੋਏ ਵੀ ਲੋਕ ਆਪਣੇ ਬੱਚਿਆਂ ਨੂੰ ਇਸ ਤੋਂ ਬਚਾਉਣ ਤੋਂ ਅਸਮਰੱਥ ਜਾਪ ਰਹੇ ਨੇ। ਦੋ ਦਿਨਾਂ ਵਿਚ ਹੋਈਆਂ ਚਾਰ ਮੌਤਾਂ ਨੇ ਇਲਾਕੇ ਨੂੰ ਦਹਿਲਾ ਕੇ ਰੱਖ ਦਿਤਾ ਐ। ਸਥਾਨਕ ਵਾਸੀਆਂ ਨੇ ਸਰਕਾਰ ਤੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।
ਨਸ਼ੇ ਦੀ ਭੇਂਟ ਚੜ੍ਹੇ ਰਮਨ ਸਿੰਘ ਉਮਰ 26 ਸਾਲ ਦੇ ਪਿਤਾ ਬਚਿੱਤਰ ਸਿੰਘ ਦੇ ਦੱਸਣ ਮੁਤਾਬਕ ਉਸ ਦਾ ਪੁੱਤਰ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ। ਉਹ ਨਸ਼ੇ ਦੀ ਹਾਲਤ ਵਿਚ ਸੁੱਤਾ ਸੀ ਅਤੇ ਸਵੇਰੇ ਤੜਕੇ ਉਠ ਨਹੀਂ ਸਕਿਆ। ਇਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲਾ ਮ੍ਰਿਤਕ ਮੈਦੂ ਸਿੰਘ ਪੁੱਤਰ ਮੁਖਤਿਆਰ ਸਿੰਘ ਵੀ ਨਸ਼ੇ ਦੀ ਡੂੰਘੀ ਦਲਦਲ ਵਿੱਚ ਫੱਸ ਚੁੱਕਾ ਸੀ। ਉਹ ਨਸ਼ਿਆਂ ਅੰਦਰ ਇਸ ਕਦਰ ਗਲਤਾਨ ਸੀ ਕਿ ਉਸ ਨੇ ਘਰ ਦੇ ਬੂਹੇ ਬਾਰੀਆਂ ਰੋਸ਼ਨਦਾਨ ਅਤੇ ਵਿਹੜੇ ਵਿੱਚ ਉੱਗਾ ਦਰਖਤ ਵੀ ਵੇਚ ਦਿੱਤਾ ਸੀ। ਘਰ ਵਿੱਚ ਗਰੀਬੀ ਪੈਦਾ ਹੋ ਜਾਣ ਕਾਰਨ ਪਤਨੀ ਅਤੇ ਬੱਚੇ ਵੀ ਛੱਡ ਕੇ ਚਲੇ ਗਏ ਸਨ ਅਤੇ ਇਕੱਲਾ ਰਹਿ ਰਿਹਾ ਸੀ ਜਿਸ ਦੀ ਬੀਤੇ ਦਿਨ ਸਵੇਰੇ ਮੌਤ ਹੋ ਗਈ।
ਤੀਸਰੇ ਨੌਜਵਾਨ ਰੱਜਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਰੋਂਦੇ ਹੋਏ ਕਿਹਾ ਕਿ ਸਾਡਾ ਪਰਿਵਾਰ ਦਾ ਸਹਾਰਾ ਤਾਂ ਚਲੇ ਗਿਆ ਹੈ ਪਰ ਪਿੰਡ ਦੇ ਹੋਰ ਨੌਜਵਾਨ ਮੌਤ ਦੇ ਮੂੰਹ ਵਿੱਚ ਜਾਨ ਤੋਂ ਪੁਲਿਸ ਨੂੰ ਰੋਕਣ ਲਈ ਬੇਹੱਦ ਜਿਆਦਾ ਸਖਤੀ ਕਰਨੀ ਚਾਹੀਦੀ ਹੈ। ਕੱਲ ਚੌਥੇ ਮ੍ਰਿਤਕ ਸੰਦੀਪ ਸਿੰਘ ਪੁੱਤਰ ਵੀਰ ਸਿੰਘ ਦੇ ਵੱਡੇ ਭਰਾ ਗੁਰਜੀਤ ਸਿੰਘ ਨੇ ਵੀ ਕਿਹਾ ਹੈ ਕਿ ਅੱਖਾਂ ਦੇ ਸਾਹਮਣੇ ਨਸ਼ਿਆਂ ਦੀ ਹੋਮ ਡਿਲੀਵਰੀ ਮਿਲ ਰਹੀ ਹੈ ਜਿਸ ਨੂੰ ਪੁਲਿਸ ਰੋਕਣ ਵਿੱਚ ਬੇਵਸ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁੱਤਰ ਤਾਂ ਨਸ਼ੇ ਕਾਰਨ ਜਾਨ ਗੁਆ ਚੁੱਕੇ ਨੇ ਪਰ ਸਰਕਾਰ ਨੂੰ ਬਾਕੀ ਰਹਿੰਦੇ ਨੌਜਵਾਨਾਂ ਨੂੰ ਬਚਾਉਣ ਲਈ ਨਸ਼ਿਆਂ ਖਿਲਾਫ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਐ।

 

LEAVE A REPLY

Please enter your comment!
Please enter your name here