ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਦਾ ਜ਼ਖੀਰਾ ਬਰਾਮਦ; 1 ਲੱਖ 8 ਹਜ਼ਾਰ ਟਰਾਮਾਡੋਲ ਗੋਲੀਆਂ ਸਮੇਤ ਇਕ ਕਾਬੂ

0
49

 

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਇਕ ਲੱਖ 8 ਹਜ਼ਾਰ ਗੋਲੀਆਂ ਤੇ ਹਥਿਆਰਾਂ ਸਮੇਤ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮ ਦੀ ਪਛਾਣ ਜੋਬਨ ਸਿੰਘ ਉਰਫ਼ ਜੋਬਨ ਵਜੋਂ ਹੋਈ ਐ। ਪੁਲਿਸ ਨੇ ਇਸ ਦੇ ਕਬਜੇ ਵਿਚੋਂ ਇਕ ਗਲੌਕ ਪਿਸਟਲ ਤੇ ਪੰਜ ਜਿੰਦਾ ਰੌਂਦ ਵੀ ਬਰਾਮਦ ਕੀਤੇ ਨੇ। ਇਹ ਸਖਸ਼ ਦਿੱਲੀ ਤੋਂ ਵੋਲਵੋ ਬੱਸ ਰਾਹੀਂ ਗੋਲੀਆਂ ਲਿਆ ਕੇ ਅੱਗੇ ਪਿੰਡਾਂ ਵਿਚ ਸਪਲਾਈ ਕਰਦਾ ਸੀ। ਪੁਲਿਸ ਵੱਲੋਂ ਅਗਲੀ ਪੁਛਗਿੱਛ ਜਾਰੀ ਐ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੋਬਨ ਸਿੰਘ ਉਰਫ਼ ਜੋਬਨ ਨੂੰ ਵੱਡੀ ਮਾਤਰਾ ਵਿੱਚ ਨਸ਼ੇ ਦੀਆਂ ਗੋਲੀਆਂ ਸਮੇਤ ਅੰਮ੍ਰਿਤਸਰ ਆ ਰਿਹਾ ਹੈ। ਪੁਲਿਸ ਦੀ ਖ਼ਾਸ ਟੀਮ ਵੱਲੋਂ ਕਾਰਵਾਈ ਕਰਦਿਆਂ ਉਸ ਕੋਲੋਂ 01 ਲੱਖ 08 ਹਜ਼ਾਰ ਟਰਾਮਾਡੋਲ ਗੋਲੀਆਂ, ਇੱਕ ਗਲੌਕ ਪਿਸਟਲ, 05 ਜਿੰਦਾ ਰੌਂਦ ਬਰਾਮਦ ਕੀਤੇ ਗਏ।
ਐਸਐਸਪੀ ਨੇ ਕਿਹਾ ਕਿ ਇਹ ਨਸ਼ੇ ਦੀਆਂ ਗੋਲੀਆਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਵੋਲਵੋ ਬੱਸਾਂ ਰਾਹੀਂ ਸਮਗਲਿੰਗ ਕੀਤੀਆਂ ਜਾ ਰਹੀਆਂ ਸਨ। ਇਹ ਗੋਲੀਆਂ ਵੱਡੇ ਕਾਰਟਨ ਵਿੱਚ ਪੈਕ ਕਰਕੇ ਪਾਰਸਲ ਵਜੋਂ ਭੇਜੀਆਂ ਜਾਂਦੀਆਂ ਅਤੇ ਫਿਰ ਇਲਾਕੇ ਵਿੱਚ ਛੋਟੇ ਸਪਲਾਇਰਾਂ ਰਾਹੀਂ ਵੰਡੀਆਂ ਜਾਂਦੀਆਂ ਸਨ।
ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਜੋਬਨ ਪਹਿਲਾਂ ਵੀ ਕਈ ਸਖ਼ਤ ਕੇਸਾਂ ਵਿੱਚ ਨਾਮਜ਼ਦ ਹੈ। ਉਸ ਖ਼ਿਲਾਫ਼ ਅਟੈਂਪਟ ਟੂ ਮਰਡਰ (307), ਡਕੈਤੀ ਅਤੇ ਐਨਡੀਪੀਐਸ ਐਕਟ ਅਧੀਨ ਮੁਕੱਦਮੇ ਦਰਜ ਹਨ। ਇਸ ਕਾਰਵਾਈ ਨਾਲ ਸਪਸ਼ਟ ਹੁੰਦਾ ਹੈ ਕਿ ਇਹ ਮੁਲਜ਼ਮ ਲੰਮੇ ਸਮੇਂ ਤੋਂ ਨਸ਼ਿਆਂ ਦੀ ਸਪਲਾਈ ਨਾਲ ਜੁੜਿਆ ਹੋਇਆ ਸੀ ਅਤੇ ਵੱਖ-ਵੱਖ ਗਿਰੋਹਾਂ ਨਾਲ ਤਾਲਮੇਲ ਕਰਕੇ ਦਿੱਲੀ ਤੋਂ ਦਵਾਈਆਂ ਦੀ ਖਰੀਦ ਕਰਦਾ ਅਤੇ ਅੰਮ੍ਰਿਤਸਰ ਸਮੇਤ ਪਿੰਡ-ਪਿੰਡ ਵਿੱਚ ਵੰਡਦਾ ਸੀ। ਪੁਲਿਸ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here