ਚੰਡੀਗੜ੍ਹ ’ਚ ਸ਼ਰਾਰਤੀਆਂ ਨੇ ਫੂਕਿਆ ਰਾਵਨ ਦਾ ਪੁਤਲਾ; ਇਕ ਦਿਨ ਪਹਿਲਾਂ ਹੀ ਪੁਤਲੇ ਨੂੰ ਅੱਗ ਲਾ ਕੇ ਫਰਾਰ

0
52

ਚੰਡੀਗੜ੍ਹ ਵਿਖੇ ਸ਼ਰਾਰਤੀਆਂ ਵੱਲੋਂ ਰਾਵਨ ਦੇ ਪੁਤਲੇ ਨੂੰ ਇਕ ਰਾਤ ਪਹਿਲਾਂ ਹੀ ਅੱਗ ਹਵਾਲੇ ਕਰਨ ਦੀ ਖਬਰ ਸਾਹਮਣੇ ਆਈ ਐ। ਘਟਨਾ ਸੈਕਟਰ-30 ਦੇ ਦੁਸ਼ਹਿਰਾ ਗਰਾਊਂਡ ਦੀ ਐ, ਜਿੱਥੇ ਪ੍ਰਬੰਧਕਾਂ ਵੱਲੋਂ ਕਾਫੀ ਦਿਨਾਂ ਦੀ ਮਿਹਨਤ ਤੋਂ ਬਾਅਦ ਪੁਤਲੇ ਕੀਤੇ ਗਏ ਸੀ। ਪਰ 1 ਅਕਤੂਬਰ ਦੀ ਰਾਤ ਨੂੰ ਸ਼ਰਾਰਤੀ ਅਨਸਰ ਰਾਵਨ ਦੇ ਪੁਤਲੇ ਨੂੰ ਅੱਗ ਲਗਾ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮੈਦਾਨ ਅੰਦਰ ਅਫਰਾ-ਤਫਰੀ ਮੱਚ ਗਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਪਰ ਤਦ ਤਕ ਪੁਤਲਾ ਪੂਰੀ ਤਰ੍ਹਾਂ ਜਲ ਚੁੱਕਿਆ ਸੀ। ਸਥਾਨਕ ਪੁਲਿਸ ਨੇ ਪ੍ਰਬੰਧਕਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।  ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ।

LEAVE A REPLY

Please enter your comment!
Please enter your name here