ਨਾਭਾ ’ਚ ਬਿਜਲੀ ਮਹਿਕਮੇ ਦੇ ਮੁਲਾਜ਼ਮ ਦਾ ਪ੍ਰਦਰਸ਼ਨ; ਨੰਗੀਆਂ ਤਾਰਾਂ ਠੀਕ ਕਰਵਾਉਣ ਲਈ ਹੋ ਰਿਹਾ ਖੱਜਲ ਖੁਆਰ

0
54

ਨਾਭਾ ਵਿਚ ਬਿਜਲੀ ਮਹਿਕਮੇ ਦੇ ਸਾਬਕਾ ਮੁਲਾਜ਼ਮ ਨੂੰ ਨੰਗੀਆਂ ਤਾਰਾਂ ਠੀਕ ਕਰਵਾਉਣ ਲਈ ਆਪਣੇ ਹੀ ਮਹਿਕਮੇ ਨਾਲ ਦੋ-ਚਾਰ ਹੋਣਾ ਪੈ ਰਿਹਾ ਐ। ਰਿਟਾਇਰ ਬਜ਼ੁਰਗ ਮੁਲਾਜ਼ਮ ਗਿਰਧਾਰੀ ਲਾਲ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਮੁਹੱਲੇ ਵਿੱਚ ਬਿਜਲੀ ਦੀਆਂ ਨੰਗੀਆਂ ਤਾਰਾਂ ਕਾਫੀ ਮਹੀਨੇ ਤੋਂ ਸੜਕ ਦੇ ਲਟਕ ਰਹੀਆਂ ਹਨ, ਜਿਨ੍ਹਾਂ ਨੂੰ ਠੀਕ ਕਰਵਾਉਣ ਲਈ ਉਹ ਮੁਹੱਲਾ ਵਾਸੀਆਂ ਸਮੇਤ ਬਿਜਲੀ ਮਹਿਕਮੇ ਜੇਈ ਤਕ ਕਈ ਵਾਰ ਪਹੁੰਚ ਕਰ ਚੁੱਕੇ ਨੇ ਪਰ ਉਸ ਨੇ ਗੱਲ ਨਹੀਂ ਸੁਣੀ। ਗਿਰਧਾਰੀ ਲਾਲ ਦਾ ਇਲਜ਼ਾਮ ਐ ਕਿ ਜੇਈ ਗੁਰਪ੍ਰੀਤ ਸਿੰਘ ਬੇਨਤੀ ਮੰਨਣ ਦੀ ਥਾਂ ਉਲਟਾ ਧਮਕੀਆਂ ਦੇ ਰਿਹਾ ਐ। ਮੁਹੱਲਾ ਵਾਸੀਆਂ ਨੇ ਬਿਜਲੀ ਮਹਿਕਮੇ ਤੋਂ ਕਾਰਵਾਈ ਦ ਮੰਗ ਕੀਤੀ ਐ।
ਰਿਟਾਇਰ ਬਜ਼ੁਰਗ ਮੁਲਾਜ਼ਮ ਗਿਰਧਾਰੀ ਲਾਲ ਅਤੇ ਮਹੁੱਲਾ ਵਾਸੀਆਂ ਨੇ ਦੱਸਿਆ ਕਿ ਸਾਡੇ ਮਹੁੱਲਾ ਡੇਰਾ ਆਪੋਂ ਆਪ ਦੇਵੀ ਦਿਆਲਾ ਚੋਂਕ ਵਿੱਚ ਬਿਜਲੀ ਦੀਆਂ ਨੰਗੀਆਂ ਤਾਰਾਂ ਕਾਫੀ ਮਹੀਨੇ ਤੋਂ ਸੜਕ ਦੇ ਲਟਕ ਰਹੀਆਂ ਹਨ। ਕਿਸੇ ਟਾਇਮ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹ ਇਸ ਬਾਰੇ ਜੇਈ ਗੁਰਪ੍ਰੀਤ ਸਿੰਘ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਨੇ ਪਰ ਉਸ ਨੇ ਕੋਈ ਕਾਰਵੀ ਨਹੀਂ ਕੀਤੀ। ਮੈਂ ਦੋ ਚਾਰ ਵਾਰ ਉਹਨਾਂ ਨੂੰ ਫੋਨ ਕਰਕੇ ਵੀ ਯਾਦ ਕਰਵਾਇਆ ਅਤੇ ਮੈਂਨੇ ਬੇਨਤੀ ਕੀਤੀ ਕੀ ਮੈਂ ਇਸ ਸਬੰਧੀ ਉੱਚ ਅਧਿਕਾਰੀ ਚੀਫ ਇੰਜੀਨੀਅਰ ਸਾਹਿਬ ਨੂੰ ਵੀ ਆਪਣੀ ਐਪਲੀਕੇਸ਼ਨ ਭੇਜੀ ਹੋਈ ਹੈ।  ਮੇਰੇ ਇੰਨੀ ਗੱਲ ਕਹਿਣ ਤੇ  ਜੇਈ ਗੁਰਪ੍ਰੀਤ ਸਿੰਘ ਭੜਕ  ਗਿਆਂ ਅਤੇ ਮੈਨੂੰ ਕਹਿਣ ਲੱਗਾ ਕਿ ਹੁਣ ਇਹ ਨੰਗੀਆਂ ਤਾਰਾਂ ਚੀਫ ਇੰਜੀਨੀਅਰ ਤੋਂ ਹੀ ਠੀਕ ਕਰਵਾ ਲੈਣਾ।
ਉਹਨਾਂ ਕਿਹਾ ਕਿ ਕਿਸੇ ਟਾਈਮ ਵੀ ਇੰਨਾ ਤਾਰਾਂ ਦੇ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ, ਕਿਉਂਕਿ ਇੱਥੋਂ ਸਕੂਲ ਦੇ ਬੱਚੇ ਵੀ ਲੰਘਦੇ ਹਨ ਅਤੇ ਕਈ ਰੇੜੀਆਂ ਵਾਲੇ ਵਹੀਕਲ ਵੀ ਲੰਘਦੇ ਹਨ। ਪੂਰੀ ਆਵਾਜਾਈ ਹੈ। ਪਰ JE ਗੁਰਪ੍ਰੀਤ ਸਿੰਘ ਨੇ ਸਾਡੀ ਇੱਕ ਨਹੀਂ ਸੁਣੀ । ਜਦੋਂ ਕਿ ਅਸੀਂ ਐਪਲੀਕੇਸ਼ਨ ਦੇ ਕੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਧਰ ਮਾਮਲੇ ਮੀਡੀਆ ਵਿਚ ਆਉਣ ਤੋਂ ਬਾਅਦ ਐਸਡੀਓ ਅਮਨਦੀਪ ਨੇ ਮੌਕੇ ਤੇ ਪਹੁੰਚ ਕੇ ਜਾਇਜਾ ਲਿਆ ਅਤੇ ਕਿਹਾ ਕਿ ਅਸੀਂ ਪ੍ਰਪੋਜਲ ਬਣਾ ਕੇ ਮਹਿਕਮੇ ਨੂੰ ਭੇਜ ਰਹੇ ਹਾਂ ਅਤੇ ਜਲਦੀ ਹੀ ਇਸ ਮੁਹੱਲੇ ਦਾ ਮਸਲਾ ਹੱਲ ਹੋ ਜਾਵੇਗਾ।

LEAVE A REPLY

Please enter your comment!
Please enter your name here