ਮਲੋਟ ਮੰਡੀ ’ਚ ਨਰਮੇ ਦੀ ਬੇਕਦਰੀ ਤੋਂ ਕਿਸਾਨ ਪ੍ਰੇਸ਼ਾਨ; ਵਿਕਰੀ ਨਾ ਹੋਣ ਕਾਰਨ ਹੋ ਰਹੀ ਖੱਜਲ-ਖੁਆਰੀ

0
58

ਮਲੋਟ ਮੰਡੀ ਅੰਦਰ ਨਰਮਾ ਕਾਸ਼ਤਕਾਰ ਕਿਸਾਨਾਂ ਦੀ ਖੱਜਲ-ਖੁਆਰੀ ਲਗਾਤਾਰ ਜਾਰੀ ਐ। ਇੱਥੇ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਵਪਾਰੀਆਂ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਐ। ਕਿਸਾਨਾਂ ਦੇ ਦੱਸਣ ਮੁਤਾਬਕ ਸਰਕਾਰ ਵੱਲੋਂ ਰੇਟ 8100 ਰੁਪਏ ਤੈਅ ਕੀਤਾ ਹੋਇਆ ਐ ਪਰ ਮੰਡੀ ਵਿਚ ਨਰਮੇ ਦੀ ਫਸਲ 6 ਤੋਂ 7 ਹਜ਼ਾਰ ਰੁਪਏ ਤਕ ਵਿੱਕ ਰਹੀ ਐ। ਉਨ੍ਹਾਂ ਕਿਹਾ ਕਿ ਘੱਟ ਝਾੜ ਨਿਕਲਣ ਕਾਰਨ ਕਿਸਾਨਾਂ ਦਾ ਪਹਿਲਾਂ ਹੀ ਕਾਫੀ ਨੁਕਸਾਨ ਹੋ ਗਿਆ ਐ ਪਰ ਹੁਣ ਮੰਡੀ ਵਿਚ ਆ ਕੇ ਖਰੀਦ ਨਾ ਹੋਣ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਐ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੈਅ ਕੀਮਤ ਮੁਤਾਬਕ ਖਰੀਦ ਨਹੀਂ ਕਰਨੀ ਤਾਂ ਐਮਐਸਪੀ ਐਲਾਨ ਕੇ ਕਿਸਾਨਾਂ ਨੂੰ ਗੁਮਰਾਹ ਕਿਉਂ ਕੀਤਾ ਜਾ ਰਿਹਾ ਐ। ਕਿਸਾਨਾਂ ਨੇ ਸਰਕਾਰ ਤੋਂ ਨਰਮੇ ਦੀ ਫਸਲ ਨਿਰਵਿਘਣ ਖਰੀਦ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here