ਪੰਜਾਬ ਰਾਜਪੁਰਾ ਵਿਖੇ ਮੁੱਖ ਮੰਤਰੀ ਮਾਨ ਵੱਲੋਂ ਪਸ਼ੂ ਫੀਡ ਫੈਕਟਰੀ ਦਾ ਉਦਘਾਟਨ; ਕੰਪਨੀ ਦੀ ਪੰਜਾਬ ਆਮਦ ਨੂੰ ਦੱਸਿਆ ਵੱਡੀ ਪ੍ਰਾਪਤੀ By admin - October 1, 2025 0 29 Facebook Twitter Pinterest WhatsApp ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਜਪੁਰਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਸ਼ੂ ਫੀਡ ਫੈਕਟਰੀ ਦਾ ਉਦਘਾਟਨ ਕੀਤਾ। ਇਹ ਫੈਕਟਰੀ ਅੰਤਰ ਰਾਸ਼ਟਰੀ ਪਸ਼ੂ ਖੁਰਾਕ ਨਿਰਮਾਤਾ ਕੰਪਨੀ ਡੀ ਹੌਜ਼ ਵੱਲੋਂ ਲਗਾਈ ਜਾ ਰਹੀ ਐ। ਪੰਜਾਬ ਅੰਦਰ ਇਹ ਕਾਰਗਿਲ ਤੋਂ ਬਾਅਦ ਦੂਜੀ ਵੱਡੀ ਕੰਪਨੀ ਐ, ਜਿਸ ਨੇ ਪਸ਼ੂ ਫੀਡ ਬਣਾਉਣ ਲਈ ਆਪਣਾ ਪਲਾਟ ਲਾਇਆ ਐ। ਇਸ ਸਮਾਗਮ ਵਿਚ ਭਾਰਤ, ਨੇਪਾਲ ਅਤੇ ਭੂਟਾਨ ਵਿੱਚ ਨੀਦਰਲੈਂਡ ਦੀ ਰਾਜਦੂਤ, ਮਾਰੀਸਾ ਜੇਰਾਰਡਸ ਵੀ ਮੌਜੂਦ ਰਹੇ। ਇਹ ਕੰਪਨੀ ਦਾ ਭਾਰਤ ਵਿੱਚ ਪਹਿਲਾ ਵੱਡਾ ਨਿਵੇਸ਼ ਹੈ। ਉਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਕੰਪਨੀ ਦੀ ਪੰਜਾਬ ਅੰਦਰ ਆਮਦ ਪੰਜਾਬ ਵਾਸੀਆਂ ਲਈ ਵੱਡੀ ਖੁਸ਼ਖਬਰੀ ਐ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ। ਇਸ ਮੌਕੇ ਕੰਪਨੀ ਦੇ ਮਾਲਕ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੀਦਰਲੈਂਡ ਆਉਣ ਦਾ ਸੱਦਾ ਦਿੱਤਾ ਗਿਆ। ਮੁੱਖ ਮੰਤਰੀ ਮਾਨ ਨੇ ਇਹ ਸੱਦਾ ਪ੍ਰਵਾਨ ਕਰਦਿਆਂ ਕਿਹਾ ਕਿ ਜਦੋਂ ਵੀ ਸਮਾਂ ਮਿਲਿਆ ਤਾਂ ਉਹ ਜ਼ਰੂਰ ਆਉਣਗੇ ਤੇ ਆਪਣੇ ਨਾਲ ਕੁਝ ਕਿਸਾਨ ਭਰਾਵਾਂ ਨੂੰ ਵੀ ਲੈ ਕੇ ਜਾਣਗੇ, ਜੋ ਨਵੇਂ ਤਰੀਕਿਆਂ ਨਾਲ ਕੁਝ ਕਰਨਾ ਚਾਹੁੰਦੇ ਹਨ। ਕੰਪਨੀ ਸੂਤਰਾਂ ਮੁਤਾਬਕ ਇਸ ਪਸ਼ੂ ਖੁਰਾਕ ਕੰਪਨੀ ਦੇ ਪੰਜਾਬ ਵਿਚ ਆਉਣ ਨਾਲ ਫਸਲੀ ਚੱਕਰ ਤੋਂ ਰਾਹਤ ਮਿਲ ਸਕੀ ਐ। ਇਸ ਫੈਕਟਰੀ ਅੰਦਰ ਫੀਡ ਬਣਾਉਣ ਲਈ ਮੁੱਖ ਤੌਰ ‘ਤੇ ਮੱਕੀ, ਚੌਲ, ਕਣਕ ਅਤੇ ਹੋਰ ਫਸਲਾਂ ਦਾ ਇਸਤੇਮਾਲ ਹੁੰਦਾ ਐ। ਇਸ ਨਾਲ ਕਣਕ, ਚੋਲ ਤੋਂ ਇਲਾਵਾ ਬਾਕੀ ਫਸਲਾਂ ਦੀ ਕਾਸ਼ਤ ਵੀ ਹੋਣ ਲੱਗੇਗੀ। ਕੰਪਨੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਫਿਲਹਾਲ, ਉਹ ਆਪਣੀ ਸਾਰੀ ਸਪਲਾਈ ਖੁੱਲ੍ਹੇ ਬਾਜ਼ਾਰ ਤੋਂ ਖਰੀਦਣਗੇ ਅਤੇ ਕਿਸਾਨਾਂ ਨਾਲ ਕੰਟਰੈਕਟ ਫਾਰਮਿੰਗ ਕਰਨ ਦੀ ਕੋਈ ਯੋਜਨਾ ਨਹੀਂ ਹੈ। ਕੰਪਨੀ ਅਧਿਕਾਰੀਆਂ ਦੇ ਦੱਸਣ ਮੁਤਾਬਕ ਰਾਜਪੁਰਾ ਪਲਾਂਟ 300 ਤੋਂ ਵੱਧ ਸਿੱਧੇ ਰੁਜ਼ਗਾਰ ਪੈਦਾ ਕਰੇਗਾ ਅਤੇ ਸੈਂਕੜੇ ਸਥਾਨਕ ਸਪਲਾਇਰਾਂ ਅਤੇ ਚੈਨਲ ਭਾਈਵਾਲਾਂ ਲਈ ਮੌਕੇ ਪ੍ਰਦਾਨ ਕਰੇਗਾ। ਘਰੇਲੂ ਸਰੋਤਾਂ ਤੋਂ ਕੱਚੇ ਮਾਲ ਦੀ ਵਰਤੋਂ ਕਰਕੇ, ਫੈਕਟਰੀ ਖੇਤਰੀ ਖੇਤੀਬਾੜੀ ਕਾਰੋਬਾਰਾਂ ਨੂੰ ਵੀ ਉਤਸ਼ਾਹਿਤ ਕਰੇਗੀ। ਇਹ ਪਲਾਂਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉਤਰਾਖੰਡ, ਪੱਛਮੀ ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਅਤੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬਾਜ਼ਾਰਾਂ ਨੂੰ ਕਵਰ ਕਰੇਗਾ। ਧਿਆਨ ਯੋਗ ਹੈ ਕਿ ਕਾਰਗਿਲ ਕੰਪਨੀ ਨੇ ਪਹਿਲਾਂ ਬਠਿੰਡਾ ਵਿੱਚ ਇੱਕ ਪਸ਼ੂ ਫੀਡ ਯੂਨਿਟ ਸਥਾਪਤ ਕੀਤੀ ਹੈ, ਜੋ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਕਵਰ ਕਰਦੀ ਹੈ। ਇਸ ਐਗਰੋ-ਪ੍ਰੋਸੈਸਿੰਗ ਯੂਨਿਟ ਦੇ ਆਉਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ।