ਗੁਰਦਾਸਪੁਰ ਪੁਲਿਸ ਨੇ ਮਾਲਕਾਂ ਨੂੰ ਮੋੜੇ ਗੁਆਚੇ ਫੋਨ; 50 ਲੱਖ ਕੀਮਤ ਦੇ ਫੋਨ ਲੱਭ ਕੇ ਕੀਤੇ ਮਾਲਕਾਂ ਹਵਾਲੇ

0
15

ਗੁਰਦਾਸਪੁਰ ਪੁਲਿਸ ਨੇ ਬੀਤੇ ਸਮੇਂ ਦੌਰਾਨ ਲੋਕਾਂ ਦੇ ਚੋਰੀ ਹੋਣ 100 ਦੇ ਕਰੀਬ ਮੋਬਾਈਲ ਫੋਨ ਲੱਭ ਕੇ ਅਸਲ ਮਾਲਕਾਂ ਹਵਾਲੇ ਕੀਤੇ ਨੇ। ਲੋਕਾਂ ਨੂੰ ਲੱਭ ਕੇ ਵਾਪਸ ਕੀਤੇ ਫੋਨਾਂ ਦੀ ਕੀਮਤ 50 ਲੱਖ ਦੇ ਕਰੀਬ ਦੱਸੀ ਜਾ ਰਹੀ ਐ। ਇਸੇ ਦੌਰਾਨ ਐਸਐਸਪੀ ਦਫਤਰ ਵਿਖੇ ਵੱਖ ਵੱਖ ਥਾਵਾਂ ਤੋਂ ਲੋਕ ਫੋਨ ਲੈਣ ਲਈ ਪਹੁੰਚੇ ਹੋਏ ਸਨ। ਲੋਕਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਫੋਨਾਂ ਤੋਂ ਵੱਧ ਕੀਮਤੀ ਸਾਡਾ ਡਾਟਾ ਸੀ, ਜਿਸ ਨੂੰ ਵਾਪਸ ਮੋੜ ਕੇ ਪੁਲਿਸ ਪ੍ਰਸ਼ਾਸਨ ਨੇ ਵੱਡਾ ਕੰਮ ਕੀਤਾ ਐ। ਲੋਕਾਂ ਨੇ ਇਸ ਉਪਰਾਲੇ ਲਈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐੱਸਪੀ ਅਦਿਤਿਆ ਨੇ ਦੱਸਿਆ ਕਿ ਉਨ੍ਹਾਂ ਦੀ ਸਾਈਬਰ ਸੈੱਲ ਵਲੋਂ ਇਹ ਵਿਸ਼ੇਸ਼ ਮੁਹਿੰਮ ਪਿਛਲੇ ਕਈ ਮਹੀਨੇ ਤੋ ਸ਼ੁਰੂ ਕੀਤੀ ਗਈ ਹੈ ਕਿ ਜੋ ਵੀ ਕੋਈ ਨਾਗਰਿਕ ਆਪਣੇ ਗੁੰਮ ਹੋਏ ਫੋਨ ਬਾਰੇ ਉਹਨਾਂ ਨੂੰ ਸੂਚਨਾ ਦੇਂਦਾ ਹੈ। ਉਸ ਤੋਂ ਬਾਅਦ ਉਹਨਾਂ ਦੀ ਟੀਮ ਤਕਨੀਕ ਤੌਰ ਤੇ ਉਸ ਫੋਨ ਨੂੰ ਟ੍ਰੇਸ ਕਰਦੀ ਹੈ ਅਤੇ ਉਹਨਾਂ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਜੋ ਉਸ ਮੋਬਾਈਲ ਦਾ ਸਹੀ ਮਾਲਕ ਹੈ ਉਸ ਤੱਕ ਉਹ ਮੋਬਾਈਲ ਵਾਪਸ ਪੁੱਜਦਾ ਹੋਵੇ ਅਤੇ ਇਸ ਮੁਹਿੰਮ ’ਚ ਇਹ ਵੀ ਸਾਮਣੇ ਆਇਆ ਕਿ ਕਈ ਮੋਬਾਈਲ ਫੋਨ ਤਾਂ ਦੂਸਰੇ ਸੂਬਿਆ ’ਚ ਜਾ ਕੇ ਵਾਪਸ ਲਿਆਂਦੇ ਗਏ ਹਨ ਅਤੇ ਅੱਜ ਜਦ ਉਹਨਾਂ ਲੋਕਾ ਨੂੰ ਫੋਨ ਵਾਪਸ ਮਿਲੇ ਹਨ ਤਾਂ ਉਹਨਾਂ ਲੋਕਾ ਦੇ ਚੇਹਰਿਆ ਤੇ ਜੋ ਖੁਸ਼ੀ ਹੈ ਉਹ ਪੁਲਿਸ ਲਈ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹਨਾਂ ਵਲੋਂ ਕਰੀਬ 50 ਲੱਖ ਰੁਪਏ ਤੋ ਵੱਧ ਦੀ ਕੀਮਤ ਦੇ 100 ਗਵਾਚੇ ਮੋਬਾਈਲ ਫੋਨ ਲੱਭ ਕੇ ਸਹੀ ਮਾਲਕਾ ਨੂੰ ਦਿੱਤੇ ਗਏ ਹਨ ਅਤੇ ਇਹ ਮੁਹਿੰਮ ਅਗੇ ਵੀ ਜਾਰੀ ਰਹੇਗੀ।

LEAVE A REPLY

Please enter your comment!
Please enter your name here