ਪੰਜਾਬ ਬਠਿੰਡਾ ਪੁਲਿਸ ਵੱਲੋਂ ਹੋਟਲ ਮਾਲਕਾਂ ’ਤੇ ਸਖਤੀ; ਭੀੜਭਾੜ ਇਲਾਕਿਆਂ ’ਚ ਬਣੇ ਹੋਟਲਾਂ ਦੀ ਚੈਕਿੰਗ By admin - October 1, 2025 0 52 Facebook Twitter Pinterest WhatsApp ਬਠਿੰਡਾ ਪੁਲਿਸ ਵੱਲੋਂ ਤਿਉਹਾਰੀ ਸੀਜ਼ਨ ਦੇ ਚਲਦਿਆਂ ਸਰਾਰਤੀਆਂ ਤੇ ਨਕੇਲ ਕੱਸਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪੁਲਿਸ ਵੱਲੋਂ ਸ਼ਹਿਰ ਅੰਦਰ ਨਾਕੇਬੰਦੀ ਕਰਨ ਦੇ ਨਾਲ ਨਾਲ ਅਹਿਮ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਐ। ਇਸੇ ਤਹਿਤ ਪੁਲਿਸ ਨੇ ਅੱਜ ਸ਼ਹਿਰ ਦੀਆਂ ਭੀੜਭਾੜ ਵਾਲੀਆਂ ਥਾਵਾਂ ਤੇ ਬਣੇ ਹੋਟਲਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਹੋਟਲ ਮਾਲਕਾਂ ਤੋਂ ਗ੍ਰਾਹਕਾਂ ਦੀ ਫੈਰੀਫਿਕੇਸ਼ਨ ਸਬੰਧੀ ਪਰੂਫ ਮੰਗੇ ਜਾ ਰਹੇ ਨੇ ਅਤੇ ਕਮੀ ਪਾਈ ਜਾਣ ’ਤੇ ਕਾਰਵਾਈ ਕੀਤੀ ਜਾ ਰਹੀ ਐ। ਪੁਲਿਸ ਨੇ ਹੋਟਲ ਐਂਟਰੀ ਰਜਿਸਟਰਾਂ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ। ਹੋਟਲ ਮਾਲਕਾਂ ਨੂੰ ਹਰੇਕ ਮਹਿਮਾਨ ਦੀ ਆਈ. ਡੀ. ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਕਮਰੇ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਪੁਲਸ ਨੇ ਹੋਟਲਾਂ ਵਿਚ ਅੱਗ ਸੁਰੱਖਿਆ ਉਪਕਰਨਾਂ ਦੀ ਵੀ ਜਾਂਚ ਕੀਤੀ। ਕੁੱਝ ਹੋਟਲਾਂ ਦੇ ਰਿਕਾਰਡ ’ਚ ਕਮੀਆਂ ਮਿਲੀਆਂ, ਜਿਸ ਕਾਰਨ ਉਨ੍ਹਾਂ ਨੂੰ ਚਿਤਾਵਨੀਆਂ ਦਿੱਤੀਆਂ ਗਈਆਂ ਹਨ। ਪੁਲਸ ਸੁਪਰਡੈਂਟ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪੁਲਿਸ ਸ਼ਹਿਰ ਦੇ ਹਰ ਕੋਨੇ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ।