ਜਲੰਧਰ ’ਚ ਲਾਪਤਾ ਬੱਚੇ ਦੇ ਮਾਪਿਆਂ ਦਾ ਪ੍ਰਦਰਸ਼ਨ; 24 ਘੰਟੇ ਪਹਿਲਾ ਲਾਪਤਾ ਹੋਇਆ ਸੀ 14 ਸਾਲਾ ਬੱਚਾ; ਪੁਲਿਸ ’ਤੇ ਪੁਖਤਾ ਕਾਰਵਾਈ ਨਾ ਕਰਨ ਦੇ ਇਲਜ਼ਾਮ

0
2

 

ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿਚੋਂ 14 ਸਾਲਾ ਬੱਚੇ ਦੇ ਗੁੰਮ ਹੋਣ ਦਾ ਮੁੱਦਾ ਗਰਮਾ ਗਿਆ ਐ। ਮਾਪਿਆਂ ਨੇ ਪੁਲਿਸ ਤੇ ਢਿੱਲੀ ਕਾਰਵਾਈ ਦੇ ਇਲਜਾਮ ਲਾਉਂਦਿਆਂ ਮਸੰਦ ਚੌਂਕ ਤੇ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ। ਮਾਪਿਆਂ ਦਾ ਇਲਜਾਮ ਸੀ ਕਿ ਉਨ੍ਹਾਂ ਦੇ 14 ਸਾਲਾ ਪੁੱਤਰ ਸਿਧਾਰਥ ਬੀਤੇ ਸ਼ੁੱਕਰਵਾਰ ਨੂੰ ਘਰੋਂ ਸਾਮਾਨ ਲੈਣ ਗਿਆ ਪਰ ਵਾਪਸ ਨਹੀਂ ਪਰਤਿਆ। ਬੱਚੇ ਨੂੰ ਆਪਣੇ ਤੌਰ ਤੇ ਭਾਲਣ ਤੋਂ ਬਾਦ ਪੁਲਿਸ ਕੋਲ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਦੋ ਦਿਨ ਬੀਤਣ ਬਾਅਦ ਵੀ ਕਾਰਵਾਈ ਨਹੀਂ ਕੀਤੀ। ਧਰਨਾਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਬੱਚੇ ਨੂੰ ਛੇਤੀ ਲੱਭਣ ਦੀ ਮੰਗ ਕੀਤੀ ਐ।
ਮਾਡਲ ਟਾਊਨ ਨੇੜੇ ਲਿੰਕ ਰੋਡ ਦੀ ਰਹਿਣ ਵਾਲੀ ਅਨੁਰਾਧਾ ਨੇ ਦੱਸਿਆ ਕਿ ਉਸਦਾ ਪੁੱਤਰ ਸਿਧਾਰਥ ਸ਼ੁੱਕਰਵਾਰ ਰਾਤ ਲਗਭਗ 7:30 ਵਜੇ ਕੁਝ ਸਮਾਨ ਖਰੀਦਣ ਲਈ ਬਾਹਰ ਗਿਆ ਸੀ ਪਰ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ, ਉਨ੍ਹਾਂ ਨੇ ਨੇੜੇ-ਤੇੜੇ ਅਤੇ ਰਿਸ਼ਤੇਦਾਰਾਂ ਦੇ ਬੱਚਿਆਂ ਨਾਲ ਭਾਲ ਕੀਤੀ, ਪਰ ਲੜਕਾ ਨਹੀਂ ਮਿਲਿਆ। ਉਨ੍ਹਾਂ ਨੇ ਲੜਕੇ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਸਟੇਸ਼ਨ 6 ਨੂੰ ਦਿੱਤੀ। ਸ਼ਿਕਾਇਤ ਦਰਜ ਕਰਨ ਦੇ ਇੱਕ ਦਿਨ ਬਾਅਦ ਵੀ, ਪੁਲਿਸ ਨੂੰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ।
ਕੋਈ ਕਾਰਵਾਈ ਨਾ ਹੁੰਦੇ ਦੇਖ ਕੇ, ਉਹ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਦੇ ਨਾਲ, ਪੁਲਿਸ ਵਿਰੁੱਧ ਆਪਣਾ ਗੁੱਸਾ ਜ਼ਾਹਰ ਕਰਨ ਲਈ ਮਸੰਦ ਚੌਕ ਗਏ, ਅਤੇ ਚੌਕ ‘ਤੇ ਧਰਨਾ ਦੇਣ ਲਈ ਮਜਬੂਰ ਹੋਏ। ਵਿਰੋਧ ਪ੍ਰਦਰਸ਼ਨ ਦੌਰਾਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਸਮਝਾ-ਬੁਝਾ ਕੇ ਜਾਮ ਖੁਲਵਾਇਆ। ਪੁਲਿਸ ਨੇ ਛੇਤੀ ਕਾਰਵਾਈ ਦੀ ਭਰੋਸਾ ਦਿੱਤਾ ਐ।

LEAVE A REPLY

Please enter your comment!
Please enter your name here