ਪੰਜਾਬ ਗੁਰਦਾਸਪੁਰ ਵਿਖੇ ਬੀਐਸਫ ਵੱਲੋਂ ਖੂਨਦਾਨ ਕੈਂਪ; ਬੀਐਸਐਫ ਜਵਾਨਾਂ ਤੇ ਪਤਨੀਆਂ ਨੇ ਕੀਤਾ ਖੂਨਦਾਨ By admin - September 29, 2025 0 2 Facebook Twitter Pinterest WhatsApp ਗੁਰਦਾਸਪੁਰ ਦੇ ਬੀਐਸਐਫ ਹੈਡ ਕੁਆਰਟਰ ਵਿਖੇ ਨੈਸ਼ਨਲ ਵਲੰਟੀਅਰ ਬਲੱਡ ਡੇਅ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਬੀਐਸਐਫ ਦੇ ਜਵਾਨਾਂ ਤੋਂ ਇਲਾਵਾ ਉਨ੍ਹਾਂ ਦੀਆਂ ਪਤਨੀਆਂ ਨੇ ਵੀ ਖੂਨ ਦਾਨ ਕੀਤਾ। ਇਸ ਮੌਕੇ ਤੇ ਸਿਵਿਲ ਹਸਪਤਾਲ ਗੁਰਦਾਸਪੁਰ ਦੀ ਡਾਕਟਰੀ ਟੀਮ ਵੀ ਮੌਜੂਦ ਰਹੀ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਇਹ ਦਿਹਾੜਾ ਪਹਿਲੀ ਅਕਤੂਬਰ ਨੂੰ ਮਨਾਇਆ ਜਾਂਦਾ ਐ, ਜਿਸ ਦੇ ਸਿਲਸਿਲੇ ਵਿਚ ਇਹ ਕੈਂਪ ਲਗਾਇਆ ਗਿਆ ਐ। ਇਸ ਮੌਕੇ ਤੇ ਬੋਲਦਿਆਂ ਹੋਇਆਂ ਡੀਆਈਜੀ ਬੀਐਸਐਫ ਜਸਵਿੰਦਰ ਕੁਮਾਰ ਵਿਰਦੀ ਨੇ ਕਿਹਾ ਕਿ ਨੈਸ਼ਨਲ ਵਲੰਟੀਅਰ ਜੋ ਫਾਸਟ ਕਿ ਜੋ ਅੱਜ ਨੈਸ਼ਨਲ ਵਲੰਟੀਅਰ ਬਲੱਡ ਡੇ ਪਹਿਲੀ ਅਕਤੂਬਰ ਨੂੰ ਮਨਾਇਆ ਜਾਂਦਾ ਹੈ ਉਸੇ ਸਿਲਸਿਲੇ ਨੂੰ ਲੈ ਕੇ ਅੱਜ ਸੈਂਟਰ ਹੈਡ ਕੁਆਰਟਰ ਬੀਐਸਐਫ ਗੁਰਦਾਸਪੁਰ ਵਿਖੇ ਬਲੱਡ ਕੈਂਪ ਲਗਾਇਆ ਗਿਆ ਹੈ ਜਿੱਥੇ ਡਿਸਟਰਿਕਟ ਬਲੱਡ ਟੀਮ ਇਸ ਬਲੱਡ ਕੈਂਪ ਵਿੱਚ ਸ਼ਾਮਿਲ ਹੋਈ ਹੈ।