ਪੰਜਾਬ ਸੰਦੀਪ ਸੰਨੀ ਦੇ ਵਕੀਲਾਂ ਨੂੰ ਮਿਲਿਆ ਅਕਾਲੀ ਦਲ ਦਾ ਵਫ਼ਦ; ਸੰਦੀਪ ਸੰਨੀ ਦੇ ਵਕੀਲਾਂ ਨੂੰ ਮਿਲ ਕੇ ਕੀਤੀ ਹੌਂਸਲਾ-ਅਫਜਾਈ By admin - September 29, 2025 0 2 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਪੁਰਨ ਸੁਰਜੀਤ ਦੇ ਵਫਦ ਨੇ ਅੱਜ ਭਾਈ ਸੰਦੀਪ ਸਿੰਘ ਸੰਨੀ ਦੇ ਵਕੀਲਾਂ ਨਾਲ ਮੁਲਾਕਾਤ ਕੀਤੀ। ਤਲਵੰਡੀ ਸਾਬੋ ਵਿਖੇ ਹੋਈ ਮੀਟਿੰਗ ਦੌਰਾਨ ਅਕਾਲੀ ਆਗੂਆਂ ਨੇ ਵਕੀਲਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕੇਸ਼ ਕੀਤੀ। ਇਸ ਦੌਰਾਨ ਸੰਦੀਪ ਸਿੰਘ ਸੰਨੀ ਦੇ ਕੇਸ ਲੜਣ ਵਾਲੇ ਵਕੀਲਾਂ ਘੁੰਮਣ ਬ੍ਰਦਰਜ ਨੇ ਕੇਸ ਨਾਲ ਸਬੰਧਤ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਪੁਰਨ ਸੁਰਜੀਤ ਦੇ ਆਗੂਆਂ ਨਾਲ ਸਾਂਝੀ ਕੀਤੀ ਅਤੇ ਸੰਦੀਪ ਸੰਨੀ ਨਾਲ ਜੇਲ੍ਹ ਅੰਦਰ ਹੋਏ ਵਿਵਹਾਰ ਦਾ ਪ੍ਰਕਰਣ ਸਾਂਝਾ ਕੀਤਾ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਪਰ ਸੰਦੀਪ ਘੁੰਮਣ ਦੀ ਕਾਨੂੰਨੀ ਲੜਾਈ ਨੂੰ ਤਕੜੇ ਹੋ ਕੇ ਲੜਿਆ ਜਾਵੇਗਾ। ਦੱਸਣਯੋਗ ਐ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿ. ਹਰਪ੍ਰੀਤ ਸਿੰਘ ਨੇ ਪਾਰਟੀ ਆਗੂ ਸੁਰਜੀਤ ਸਿੰਘ ਤਲਵੰਡੀ ਦੀ ਭਾਈ ਸੰਦੀਪ ਸਿੰਘ ਸੰਨੀ ਦੇ ਵਕੀਲਾਂ ਨਾਲ ਵਿਚਾਰ-ਚਰਚਾ ਕਰਨ ਦੀ ਡਿਊਟੀ ਲਾਈ ਸੀ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਸੰਦੀਪ ਸੰਨੀ ਨਾਲ ਕੁੱਟਮਾਰ ਕਰਨ ਵਾਲੇ ਮੁਲਾਜਮਾਂ ਖਿਲਾਫ ਕਾਰਵਾਈ ਲਈ ਡੀਜੀਪੀ, ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲਾਂ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਸੰਨੀ ਨਾਲ ਅਣਮਨੁੱਖੀ ਤਸੱਦਦ ਹੋਇਆ ਐ, ਪਰ ਪ੍ਰਸ਼ਾਸਨ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਐ ਪਰ ਅਕਾਲੀ ਦਲ ਪੁਰਨ ਸਰਜੀਤ ਕਾਨੂੰਨ ਲੜਾਈ ਲੜ ਕੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕਰਵਾਈ ਜਾਵੇਗੀ।