ਜਲਾਲਾਬਾਦ ਪੁਲਿਸ ਵੱਲੋਂ ਨੌਜਵਾਨ ਮੌਤ ਮਾਮਲੇ ’ਚ ਕਾਰਵਾਈ; ਏਐਸਆਈ ਸਣੇ 2 ਮਾਇਨਿੰਗ ਮੁਲਜ਼ਮਾਂ ਤੇ ਮਾਮਲਾ ਦਰਜ

0
3

ਜਲਾਲਾਬਾਦ ਪੁਲਿਸ ਨੇ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਮਾਮਲੇ ਵਿਚ ਕਾਰਵਾਈ ਕਰਦਿਆਂ ਇਕ ਏਐਸਆਈ ਸਮੇਤ 2 ਮਾਇਨਿੰਗ ਵਿਭਾਗ ਦੇ ਮੁਲਾਜਮਾ ਖਿਲਾਫ ਮਾਮਲਾ ਦਰਜ ਕਰ ਲਿਆ ਐ। ਪੁਲਿਸ ਨੇ ਇਹ ਕਾਰਵਾਈ ਲੋਕਾਂ ਵੱਲੋਂ ਮ੍ਰਿਤਕ ਸਾਜਨ ਕੁਮਾਰ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਦਿੱਤੇ ਧਰਨੇ ਬਾਅਦ ਕੀਤੀ ਐ। ਪਰਿਵਾਰ ਦਾ ਇਲਜਾਮ ਐ ਕਿ ਸਾਜਨ ਕੁਮਾਰ ਦੀ ਮੌਤ ਪੁਲਿਸ ਵੱਲੋਂ ਕੀਤੀ ਕੁੱਟਮਾਰ ਕਾਰਨ ਹੋਈ ਐ, ਇਸ ਲਈ ਦੋਸ਼ੀਆਂ ਖਿਲਾਫ ਕਤਲ ਦੀ ਕਾਰਵਾਈ ਹੋਣੀ ਚਾਹੀਦੀ ਐ। ਲੋਕਾਂ ਦੇ ਭਾਰੀ ਹੰਗਾਮੇ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਦੱਸਣਯੋਗ ਐ ਕਿ ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਸਥਿਤ ਪਿੰਡ ਲਮੋਚੜ ਕਲਾਂ ਦੇ ਇਕ ਨੌਜਵਾਨ ਸਾਜਨ ਕੁਮਾਰ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਸੀ।  ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦਾ ਸ਼ਵ ਸੜਕ ‘ਤੇ ਰੱਖ ਕੇ ਧਰਨਾ ਦੇ ਦਿੱਤਾ ਅਤੇ ਹਾਈਵੇ ਜਾਮ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਰੇਤ ਨਾਲ ਭਰੀ ਇੱਕ ਟ੍ਰੈਕਟਰ-ਟਰਾਲੀ ਸਮੇਤ ਚਾਰ ਨੌਜਵਾਨਾਂ ਨੂੰ ਮਾਈਨਿੰਗ ਵਿਭਾਗ ਵੱਲੋਂ ਕਾਬੂ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਘੁਬਾਇਆ ਪੁਲਿਸ ਚੌਕੀ ‘ਤੇ ਲਿਆਂਦਾ ਗਿਆ ਜਿੱਥੇ ਪੁਲਿਸ ਨੇ ਉਨ੍ਹਾਂ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਪਿੰਡ ਲਮੋਚੜ ਕਲਾਂ ਦੇ 20 ਸਾਲਾ ਸਾਜਨ ਦੀ ਮੌਤ ਹੋ ਗਈ।
ਮ੍ਰਿਤਕ ਦੇ ਸਾਥੀਆਂ ਦਾ ਕਹਿਣਆ ਸੀ ਕਿ ਉਹ ਘਰ ਬਣਾਉਣ ਲਈ ਰੇਤ ਦੀ ਟਰਾਲੀ ਲੈ ਕੇ ਆ ਰਹੇ ਸਨ। ਇਹ ਰੇਤ ਉਨ੍ਹਾਂ ਨੇ ਕਿਸੇ ਰਿਸ਼ਤੇਦਾਰ ਦੇ ਖੇਤਾਂ ਤੋਂ ਮੰਗਵਾਈ ਗਈ ਸੀ। ਜਦੋਂ ਉਹ ਪਿੰਡ ਭੰਭਾ ਬੱਟੂ ਨੇੜੇ ਪਹੁੰਚੇ ਤਾਂ ਮਾਈਨਿੰਗ ਵਿਭਾਗ ਨੇ ਟ੍ਰੈਕਟਰ-ਟਰਾਲੀ ਕਾਬੂ ਕਰ ਲਈ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਬਾਅਦ ਵਿੱਚ ਉਨ੍ਹਾਂ ਨੂੰ ਪੁਲਿਸ ਚੌਕੀ ਘੁਬਾਇਆ ਲਿਆਇਆ ਗਿਆ ਜਿੱਥੇ ਫਿਰ ਕੁੱਟਮਾਰ ਹੋਈ। ਬਾਅਦ ਵਿਚ ਪੁਲਿਸ ਨੇ ਬਾਕੀਆਂ ਨੂੰ ਤਾਂ ਛੱਡ ਦਿੱਤਾ ਪਰ ਸਾਜਨ ਨਾਲ ਬੇਰਹਿਮੀ ਨਾਲ ਕੁੱਟਮਾਰ ਜਾਰੀ ਰੱਖੀ ਜਿਸ ਨਾਲ ਉਸਦੀ ਮੌਤ ਹੋ ਗਈ। ਬਾਅਦ ਵਿਚ ਉਸ ਦੀ ਮ੍ਰਿਤਕ ਦੇਹ ਪਿੰਡ ਭੰਭਾ ਬੱਟੂ ਦੇ ਨੇੜੇ ਸੁੱਟ ਦਿੱਤੀ ਗਈ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਸਾਜਨ ਦੀ ਲਾਸ਼ ਹਾਈਵੇ ‘ਤੇ ਰੱਖ ਕੇ ਚੱਕਾ ਜਾਮ ਕਰ ਦਿੱਤਾ ਅਤੇ ਇਨਸਾਫ ਦੀ ਮੰਗ ਕੀਤੀ। ਫਿਰੋਜ਼ਪੁਰ ਤੋਂ ਕਾਂਗਰਸੀ ਸਾਂਸਦ ਸ਼ੇਰ ਸਿੰਘ ਘੁਬਾਇਆ ਵੱਲੋਂ ਵੀ ਧਰਨੇ ਵਿਚ ਪਹੁੰਚ ਕੇ ਸਮਰਥਨ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here