ਪੰਜਾਬ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ ਸੀਐਮ ਮਾਨ; ਰਾਜਵੀਰ ਜਵੰਦਾ ਦਾ ਜਾਣਿਆ ਹਾਲ By admin - September 28, 2025 0 3 Facebook Twitter Pinterest WhatsApp ਮੁੱਖ ਮੰਤਰੀ ਭਗਵੰਤ ਮਾਨ ਅੱਜ ਫੋਰਟਿਸ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਰਾਜਵੀਰ ਜਵੰਦਾ ਦਾ ਹਾਲ ਜਾਣਿਆ। ਇਸ ਦੌਰਾਨ ਉਨ੍ਹਾਂ ਨੇ ਰਾਜਵੀਰ ਜਵੰਦਾ ਦੇ ਦੀ ਮਾਤਾ, ਪਤਨੀ ਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਰਾਜਵੀਰ ਜਵੰਦਾ ਦੀ ਹਾਲਤ ਵਿਚ ਕੱਲ ਦੇ ਮੁਕਾਬਲੇ ਕਾਫੀ ਸੁਧਾਰ ਹੋਇਆ ਐ। ਉਨ੍ਹਾਂ ਕਿਹਾ ਕਿ ਸਿਰ ਵਿਚ ਸੱਟ ਦੀ ਰਿਕਵਰੀ ਕਾਫੀ ਹੋਲੀ ਹੁੰਦੀ ਐ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਲਦੀ ਠੀਕ ਹੋ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਅਫ਼ਵਾਹਾਂ ਫੈਲਾਉਣ ਤੋਂ ਬਚਿਆ ਜਾਵੇ ਅਤੇ ਜੋ ਡਾਕਟਰਾਂ ਵੱਲੋਂ ਬੁਲੇਟਿਨ ਜਾਰੀ ਕੀਤਾ ਜਾਂਦਾ ਐ, ਉਸੇ ਨੂੰ ਹੀ ਸਹੀ ਮੰਨਿਆ ਜਾਵੇ। ਉਥੇ ਹੀ ਉਨ੍ਹਾਂ ਨੂੰ ਮਿਲਣ ਪਹੁੰਚ ਰਹੇ ਪੰਜਾਬੀ ਗਾਇਕਾਂ ਨੇ ਵੀ ਦੱਸਿਆ ਕਿ ਰਾਜਵੀਰ ਜਵੰਦਾ ਜਲਦੀ ਰਿਕਵਰ ਕਰ ਰਹੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਚਾਰ ਹੋਰ ਦੋਸਤਾਂ ਨਾਲ ਬਾਈਕ ‘ਤੇ ਰਾਈਡ ‘ਤੇ ਜਾ ਰਹੇ ਸਨ। ਇਸ ਦੌਰਾਨ ਅਚਾਨਕ 2 ਅਵਾਰਾ ਪਸ਼ੂ ਸਾਹਮਣੇ ਆ ਜਾਣ ਕਰਕੇ ਮੋਟਰਸਾਈਕਲ ਬੇਕਾਬੂ ਅਤੇ ਬੋਲੈਰੋ ਗੱਡੀ ਨਾਲ ਟਕਰਾ ਗਈ, ਜਿਸ ਕਰਕੇ ਉਕਤ ਹਾਦਸਾ ਵਾਪਰਿਆ। ਸੜਕ ‘ਤੇ ਸਿਰ ਲੱਗਣ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਦੱਸਿਆ ਜਾ ਰਿਹਾ ਹੈ ਹਾਦਸੇ ਮਗਰੋਂ ਰਾਜਵੀਰ ਜਵੰਦਾ ਨੂੰ ਦਿਲ ਦਾ ਦੌਰਾ ਵੀ ਪਿਆ ਸੀ।