ਖੇਤੀਬਾੜੀ ਮੰਤਰੀ ਨੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਹਲਕਾ ਲੰਬੀ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਐ। ਕੈਬਨਿਟ ਮੰਤਰੀ ਨੇ ਪਿੰਡ ਪੰਜਾਂਵਾ ਵਿਖੇ 20 ਲੱਖ ਦੀ ਲੱਖ ਦੀ ਲਾਗਤ ਨਾਲ ਤਿਆਰ ਨਵੇਂ ਮੋਘੇ ਨੇ ਕਿਸਾਨਾਂ ਦੇ ਸਪੁਰਦ ਕੀਤਾ ਐ। ਇਸ ਮੋਘੇ ਦੇ ਬਣਨ ਨਾਲ 15 ਸਾਲਾਂ ਤੋਂ ਨਹਿਰੀਂ ਪਾਣੀ ਦੀ ਕਮੀ ਲੈ ਕੇ ਤਰਸ ਰਹੇ ਕਿਸਾਨਾਂ ਦੀ 1400 ਏਕੜ ਰਕਬੇ ਦੀ ਸਿਜਾਈ ਹੋਣ ਲੱਗੇਗੀ। ਇਸ ਮੌਕੇ ਮੀਡੀਆ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਵੱਡੇ ਕੰਮ ਕੀਤੇ ਨੇ।
ਇਸ ਮੌਕੇ ਪਰਾਲੀ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦਿਲ ਨਹੀਂ ਕਰਦਾ ਕੇ ਆਪਣੀ ਜਮੀਨ ਨੂੰ ਅੱਗ ਲਾਉਣ ਪਰ ਉਨ੍ਹਾਂ ਦੀ ਮਜਬੂਰੀ ਹੈ ਅਸੀਂ ਪਿਛਲੇਂ ਸਾਲ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਾਂ ਦਾ ਪ੍ਰਬੰਧ ਕੀਤਾ ਸੀ ਜਿਸ ਨਾਲ 70 ਪ੍ਰਤੀਸਤ ਪਰਾਲੀ ਨੂੰ ਜਲਾਉਣ ਵਿਚ ਠੱਲ ਪਾ ਲਈ ਸੀ ਇਸ ਵਾਰ ਮਸ਼ੀਨਾਂ ਵਿਚ ਹੋਰ ਵਾਧਾ ਕੀਤਾ ਜਾ ਰਿਹਾ ਹੈ ਅਤੇ 90 ਪ੍ਰਤੀਸਤ ਠੱਲ ਪਾ ਲਈ ਜਾਵੇਗੀ।
ਇਸ ਮੌਕੇ ਭੂਮੀ ਰੱਖਿਆਂ ਦੇ ਐਕਸੀਅਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿਛਲੇਂ ਵਾਰ ਅਜਿਹੇ ਪ੍ਰਾਜੈਕਟਾਂ ਲਈ 90 ਪ੍ਰਤੀਸ਼ਤ ਸਰਕਾਰ ਅਤੇ 10 ਪ੍ਰਤੀਸਤ ਕਿਸਾਨਾਂ ਦਾ ਯੋਗਦਾਨ ਹੁੰਦਾ ਸੀ ਇਸ ਵਾਰ 100 ਪ੍ਰਤੀਸਤ ਸਰਕਾਰ ਦਾ ਯੋਗਦਾਨ ਰਿਹਾ । ਇਸ ਮੋਘੇ ਤੇ 20 ਲੱਖ ਲਾਗਤ ਆਈ ਹੈ ਇਸ ਦਾ ਲਾਭ 1400 ਏਕੜ ਰਕਬੇ ਨੂੰ ਮਿਲੇਗਾ।