ਵਿਧਾਇਕ ਪਠਾਨਮਾਜਰਾ ਦੀ ਸਾਹਮਣੇ ਆਈ ਨਵੀਂ ਵੀਡੀਓ; ਵਾਇਰਲ ਵੀਡੀਓ ਰਾਹੀਂ ਬਿਆਨ ਕੀਤੀ ਆਪਬੀਤੀ; ਪੰਜਾਬੀਆਂ ਨੂੰ ਸਾਥ ਨਾ ਦੇਣ ਖਾਤਰ ਮਾਰਿਆ ਮਿਹਣਾ

0
3

ਅੰਡਰ-ਗਰਾਊਂਡ ਚੱਲ ਰਹੇ ਹਲਕਾ ਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਵੀਡੀਓ ਜਾਰੀ ਕਰ ਕੇ ਆਪਣੇ ਨਾਲ ਹੋਈ ਆਪਬੀਤੀ ਬਿਆਨ ਕੀਤੀ ਐ। ਆਪਣੇ ਵੀਡੀਓ ਬਿਆਨ ਵਿਚ ਪਠਾਨਮਾਜਰਾ ਨੇ ਕਿਹਾ ਕਿ ਉਸ ਨੂੰ ਸੱਚਾਈ ਬੋਲਣ ਦੀ ਸਜ਼ਾ ਦਿੱਤੀ ਗਈ ਐ ਪਰ 92 ਵਿਧਾਇਕਾਂ ਨੂੰ ਭੇਡਾਂ ਕਹਿਣ ਵਾਲੇ ਚੁੱਪ ਨੇ। ਉਨ੍ਹਾਂ ਕਿਹਾ ਕਿ ਮੇਰਾ ਕਸੂਰ ਸਿਰਫ ਐਨਾ ਹੀ ਸੀ ਕਿ ਮੈਂ ਕ੍ਰਿਸ਼ਨ ਕੁਮਾਰ ਦੇ ਧੱਕੇ ਖਿਲਾਫ ਆਵਾਜ ਉਠਾਈ ਸੀ ਪਰ ਅੱਜ ਕਿਸਾਨ ਜਥੇਬੰਦੀਆਂ ਸਮੇਤ  ਸਾਰੇ ਲੋਕ ਚੁੱਪ ਨੇ। ਉਨ੍ਹਾਂ ਕਿਹਾ ਕਿ ਮੇਰੇ ਨਾਲ ਲਗਾਤਾਰ ਧੱਕਾ ਕੀਤਾ ਜਾ ਰਿਹਾ ਐ। ਮੇਰੀ ਬਿਮਾਰ ਪਤਨੀ ਨੂੰ ਹਾਊਸ ਰੈਸਟ ਕੀਤਾ ਹੋਇਆ ਐ। ਉਨ੍ਹਾਂ ਕਿਹਾ ਕਿ ਮੇਰਾ ਪੂਰਾ ਪਰਿਵਾਰ ਪੂਰੀ ਤਰ੍ਹਾਂ ਵਿਖਰ ਗਿਆ ਐ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਪਤਨੀ ਨੂੰ ਕੁੱਝ ਹੁੰਦਾ ਐ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਹੋਵੇਗਾ।
ਪਠਾਨ ਮਾਜਰਾ ਨੇ ਵੀਡੀਓ ਵਿੱਚ ਅੱਗੇ ਕਿਹਾ, “ਮੇਰਾ ਵੀਡੀਓ ਪਾਉਣ ਦਾ ਮਨ ਨਹੀਂ ਕਰਦਾ ਸੀ ਪਰ ਮੇਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੰਜਾਬ, ਪੰਜਾਬ ਦੇ ਪਾਣੀ ਅਤੇ ਹੜ੍ਹ ਬਾਰੇ ਗੱਲ ਕਰਨ ਵਿੱਚ ਮੇਰਾ ਕੀ ਕਸੂਰ ਹੈ? ਸਾਡਾ ਪੂਰਾ ਪੰਜਾਬ ਹੜ੍ਹ ਵਿੱਚ ਰੁੜ੍ਹ ਗਿਆ। ਇਸ ਲਈ ਕ੍ਰਿਸ਼ਨ ਕੁਮਾਰ ਜ਼ਿੰਮੇਵਾਰ ਹਨ। ਸਾਡੇ ਹਲਕੇ ‘ਚ ਵੀ ਪਾਣੀ ਆਉਂਦਾ ਹੈ। ਉੱਥੇ ਵੀ ਜੋ ਲੋਕ ਮਰੇ ਹਨ ,ਉਹ ਵੀ ਕ੍ਰਿਸ਼ਨ ਕੁਮਾਰ ਕਾਰਨ ਹੀ ਮਰੇ ਹਨ।
ਦੱਸ ਦਈਏ ਕਿ ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਰੁੱਧ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ‘ਤੇ ਇੱਕ ਔਰਤ ਨੂੰ ਸਰਕਾਰੀ ਨੌਕਰੀਆਂ ਅਤੇ ਸਕੀਮਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਲੈਣ ਅਤੇ ਫਿਰ ਤਲਾਕਸ਼ੁਦਾ ਹੋਣ ਦਾ ਦਾਅਵਾ ਕਰਕੇ ਧੋਖਾ ਦੇਣ ਦਾ ਆਰੋਪ ਸੀ। ਇਸੇ ਤਹਿਤ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ।
ਆਰੋਪ ਹੈ ਕਿ ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਥਾਨਕ ਪੁਲਿਸ ਸਟੇਸ਼ਨ ਲਿਜਾਇਆ ਜਾ ਰਿਹਾ ਸੀ ਤਾਂ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਪੁਲਿਸ ‘ਤੇ ਗੋਲੀਬਾਰੀ ਕਰ ਕੇ ਫਰਾਰ ਹੋ ਗਏ ਸਨ। ਗੋਲੀਬਾਰੀ ਦੀ ਘਟਨਾ ਵਿੱਚ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ ਸੀ। ਉਹ ਅਤੇ ਉਨ੍ਹਾਂ ਦੇ ਸਮਰਥਕ ਇੱਕ ਸਕਾਰਪੀਓ ਅਤੇ ਇੱਕ ਫਾਰਚੂਨਰ ਵਿੱਚ ਫਰਾਰ ਹੋ ਗਏ ਸੀ। ਬਾਅਦ ਵਿਚ ਪੁਲਿਸ ਨੇ ਫਾਰਚੂਨਰ ਕਾਰ ਨੂੰ ਜ਼ਬਤ ਕਰ ਲਿਆ ਸੀ ਜਦਕਿ ਵਿਧਾਇਕ ਅਜੇ ਤਕ ਰੂਹਪੋਸ਼ ਚੱਲ ਰਹੇ ਨੇ।

LEAVE A REPLY

Please enter your comment!
Please enter your name here