ਪੰਜਾਬ ਸੰਗਰੂਰ ਬਾਈਪਾਸ ’ਤੇ ਹਾਦਸੇ ’ਚ ਇਕ ਮੌਤ; ਬੱਸ ’ਚ ਉਤਰਦੇ ਨੂੰ ਟਰਾਲੇ ਨੇ ਮਾਰੀ ਟੱਕਰ By admin - September 27, 2025 0 2 Facebook Twitter Pinterest WhatsApp ਸੰਗਰੂਰ ਬਾਈਪਾਸ ’ਤੇ ਵਾਪਰੇ ਭਿਆਨਕ ਹਾਦਸੇ ਵਿਚ ਇਕ 42 ਸਾਲਾ ਸਖਸ਼ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਮ੍ਰਿਤਕ ਭਵਾਨੀਗੜ੍ਹ ਤੋਂ ਰੋਡਵੇਜ ਦੀ ਬੱਸ ਤੇ ਬੈਠਿਆ ਸੀ ਅਤੇ ਸੰਗਰੂਰ ਬਾਈਪਾਸ ਤੇ ਬੱਸ ਵਿਚ ਉਤਰਿਆ ਹੀ ਸੀ ਕਿ ਪਿੱਛੋਂ ਆਉਂਦੇ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਮੁਤਾਬਕ ਟਰਾਲਾ ਚਾਲਕ ਪਹਿਲਾਂ ਮੌਕੇ ’ਤੇ ਰੁਕ ਗਿਆ ਪਰ ਬਾਅਦ ਵਿਚ ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਪਹੁੰਚੀ ਐਸਐਸਐਫ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।