ਫਿਲੌਰ ’ਚ ਕੁੱਕੜ ਚੋਰੀ ਨੂੰ ਲੈ ਕੇ ਖੂਨੀ ਸੰਘਰਸ਼; ਸਿਵਲ ਹਸਪਤਾਲ ਬਣਿਆ ਲੜਾਈ ਦਾ ਅਖਾੜਾ; ਇਕ-ਦੂਜੇ ’ਤੇ ਲਾਏ ਇਲਜ਼ਾਮ

0
2

ਫਿਲੌਰ ਦੇ ਸਿਵਲ ਹਸਪਤਾਲ ਵਿਚ ਬੀਤੀ ਰਾਤ ਹਾਲਾਤ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਇਥੇ ਲੜਾਈ ਤੋਂ ਬਾਅਦ ਆਈਆਂ ਦੋ ਧਿਰਾਂ ਆਪਸ ਵਿਚ ਉਲਝ ਪਈਆਂ। ਪਹਿਲੀ ਧਿਰ ਦਾ ਇਲਜਾਮ ਸੀ ਕਿ ਦੂਜੀ ਧਿਰ ਵੱਲੋਂ ਕੁੱਕੜ ਚੋਰੀ ਕੀਤਾ ਗਿਆ ਸੀ, ਜਦੋਂ ਪੁੱਛਿਆ ਗਿਆ ਤਾਂ ਅੱਗੋਂ ਹਮਲਾ ਕੀਤਾ ਗਿਆ ਐ। ਜਦਕਿ ਦੂਜੀ ਧਿਰ ਦਾ ਇਲਜਾਮ ਸੀ ਕਿ ਪਹਿਲੀ ਧਿਰ ਨੇ ਉਨ੍ਹਾਂ ਦੇ ਕੇਸਾ ਦੀ ਬੇਅਦਬੀ ਕੀਤੀ ਗਈ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਵੱਖ ਕਰ ਕੇ ਮਾਮਲਾ ਸ਼ਾਂਤ ਕਰਵਾਇਆ। ਪੁਲਿਸ ਨੇ ਇਕ ਧਿਰ ਨੂੰ ਇਲਾਜ ਲਈ ਜਲੰਧਰ ਭੇਜਿਆ ਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਜਾਣਕਾਰੀ ਅਨੁਸਾਰ, ਗੁਰਦੀਪ ਸਿੰਘ ਅਤੇ ਉਸਦਾ ਬੇਟਾ ਸਿਵਿਲ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਨੇ ਦੂਜੇ ਪਾਸੇ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ। ਦੂਜੀ ਧਿਰ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ ਕੁੱਕੜ ਚੋਰੀ ਕਰਕੇ ਲੈ ਜਾ ਰਿਹਾ ਸੀ, ਜਦ ਰੋਕਿਆ ਗਿਆ ਤਾਂ ਉਸਨੇ ਹਮਲਾ ਕਰ ਦਿੱਤਾ। ਦੂਸਰੀ ਧਿਰ ਨੇ ਇੱਕ ਵੀਡੀਓ ਵੀ ਦਿਖਾਈ ਜਿਸ ਵਿੱਚ ਕੁੱਕੜ ਚੋਰੀ ਕਰਦੇ ਲੋਕ ਨਜ਼ਰ ਆ ਰਹੇ ਹਨ।
ਡਾਕਟਰ ਮਨਦੀਪ ਨੇ ਦੱਸਿਆ ਕਿ ਹਸਪਤਾਲ ਵਿੱਚ ਚਾਰ ਮਰੀਜ਼ ਲਿਆਂਦੇ ਗਏ ਸਨ। ਉਨ੍ਹਾਂ ਵਿੱਚੋਂ ਗੁਰਦੀਪ ਸਿੰਘ ਦੇ ਸੱਟਾਂ ਜ਼ਿਆਦਾ ਹੋਣ ਕਾਰਨ ਉਸਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਐਸ.ਐਚ.ਓ ਭੂਸ਼ਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਫੋਨ ਰਾਹੀਂ ਲੜਾਈ ਬਾਰੇ ਸੂਚਿਤ ਕੀਤਾ ਗਿਆ ਸੀ। ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਦੋਵੇਂ ਧਿਰਾਂ ਨੂੰ ਅਲੱਗ ਕੀਤਾ ਅਤੇ ਜ਼ਖ਼ਮੀ ਗੁਰਦੀਪ ਸਿੰਘ ਨੂੰ ਜਲੰਧਰ ਭੇਜਿਆ।
ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਮਰੀਜ਼ ਦੇ ਸਿਰ ਵਿੱਚ ਟਾਂਕੇ ਲਗਾਉਣ ਲਈ ਕੇਸ ਕੱਟੇ ਗਏ ਹਨ, ਜਿਸ ਕਾਰਨ ਬੇਅਦਬੀ ਦੇ ਦੋਸ਼ ਬੇਬੁਨਿਆਦ ਲੱਗਦੇ ਹਨ। ਪੁਲਿਸ ਨੇ ਹਾਲਾਤਾਂ ਨੂੰ ਕਾਬੂ ਵਿੱਚ ਕਰਕੇ ਮਾਹੌਲ ਸ਼ਾਂਤ ਕਰ ਦਿੱਤਾ ਹੈ। ਜਾਂਚ ਜਾਰੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ

LEAVE A REPLY

Please enter your comment!
Please enter your name here