ਫਾਜਿਲਕਾ ’ਚ ਬੀਕੇਯੂ ਉਗਰਾਹਾ ਨੇ ਵੰਡੀ ਕਣਕ; 100 ਟਰਾਲੀਆਂ ਕਣਕ ਲੈ ਕੇ ਪਹੁੰਚੇ ਕਿਸਾਨ; 38 ਪਿੰਡਾਂ ’ਚ ਵੰਡੀ ਜਾਵੇਗੀ 9 ਹਜ਼ਾਰ ਬੋਰੀ ਕਣਕ

0
5

  

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਫਾਜਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਲਗਾਤਾਰ ਰਾਹਤ ਕੰਮ ਕੀਤੇ ਜਾ ਰਹੇ ਨੇ। ਇਸੇ ਤਹਿਤ ਜਥੇਬੰਦੀ ਦੇ ਆਗੂ ਕਣਕ ਦੀਆਂ ਟਰਾਲੀਆਂ ਲੈ ਕੇ ਪਿੰਡਾਂ ਵਿਚ ਪਹੁੰਚੇ, ਜਿੱਥੇ ਉਨ੍ਹਾਂ ਨੇ ਘਰ ਘਰ ਜਾ ਕੇ ਪੀੜਤ ਲੋਕਾਂ ਨੂੰ ਕਣਕ ਵੰਡੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਯੂਨੀਅਨ ਵੱਲੋਂ ਪੰਜਾਬ ਨੂੰ ਚਾਰ ਜ਼ੋਨਾਂ ਵਿਚ ਵੰਡ ਕੇ ਕਣਕ ਦੀ ਸੇਵਾ ਕੀਤੀ ਜਾ ਰਹੀ ਐ।  ਉਨ੍ਹਾਂ ਦੱਸਿਆ ਕਿ ਯੂਨੀਅਨ ਨੇ ਹਰ ਪਿੰਡ ਦਾ ਸਰਵੇਖਣ ਕੀਤਾ ਹੈ ਅਤੇ ਹਰੇਕ ਘਰ ਦੀ ਪਛਾਣ ਕਰਕੇ ਸਹਾਇਤਾ ਪ੍ਰਦਾਨ ਕਰੇਗੀ।
ਪਹਿਲੀ ਕਿਸ਼ਤ ਵਿੱਚ, ਉਹ ਲੋਕਾਂ ਦੇ ਖਾਣ ਲਈ 100 ਟਰੈਕਟਰ ਟਰਾਲੀਆਂ ਵਿੱਚ 9,000 ਬੋਰੀਆਂ ਕਣਕ ਲੈ ਕੇ ਪਹੁੰਚੇ ਹਨ। ਇਹ 38 ਪਿੰਡਾਂ ਦੇ 7,500 ਲੋਕਾਂ ਨੂੰ ਵੰਡੀਆਂ ਜਾਣਗੀਆਂ। ਇਸ ਤੋਂ ਬਾਅਦ ਹੋਰ ਸਹਾਇਤਾ ਦਿੱਤੀ ਜਾਵੇਗੀ। ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਅਤੇ ਤੂੜੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਬਾਅਦ ਪਿੰਡਾਂ ਨੂੰ ਹੋਰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਨੇ ਦੱਸਿਆ ਕਿ ਇਹ ਕਣਕ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਉਗਰਾਹਾਂ ਦੀਆਂ ਵੱਖ-ਵੱਖ ਇਕਾਈਆਂ ਦੁਆਰਾ 1,000 ਪਿੰਡਾਂ ਤੋਂ ਇਕੱਠੀ ਕੀਤੀ ਗਈ ਹੈ। ਜਦੋਂ ਵੀ ਲੋੜ ਹੋਵੇਗੀ, ਇਸਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪੱਧਰੀ ਜਨਰਲ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹਿਲੇ ਪੱਧਰ ‘ਚ ਸੂਬਾ ਪੱਧਰੀ ਕਮੇਟੀ ਵਲੋਂ ਸਾਰੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ।
ਇਨ੍ਹਾਂ ‘ਚ ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ ਜ਼ਿਲ੍ਹੇ ‘ਚ ਬਿਆਸ ਦਾ ਇਲਾਕਾ, ਅਜਨਾਲਾ ਅਤੇ ਫਾਜ਼ਿਲਕਾ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹਨ। ਇਸ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਕਿ ਚਾਰ ਜ਼ਿਲ੍ਹੇ ਬਠਿੰਡਾ, ਮਾਨਸਾ, ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਕਿਸਾਨਾਂ ਦੀਆਂ ਟੀਮਾਂ ਤਾਇਨਾਤ ਕਰਕੇ ਕਣਕ ਇਕੱਠੀ ਕੀਤੀ ਜਾਵੇਗੀ। ਇਸ ਤਹਿਤ ਕਰੀਬ ਇਕ ਹਜ਼ਾਰ ਪਿੰਡਾਂ ‘ਚੋਂ 9 ਹਜ਼ਾਰ ਕਣਕ ਦੇ ਬੈਗ ਇਕੱਠੇ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਰਿਵਾਰ ਨੂੰ ਪ੍ਰਤੀ ਮੈਂਬਰ ਦੇ ਹਿਸਾਬ ਨਾਲ 40 ਕਿੱਲੋ ਦਾ ਇਕ ਕਣਕ ਦਾ ਬੈਗ ਦਿੱਤਾ ਜਾਵੇਗਾ। ਸਰਵੇ ਮੁਤਾਬਕ ਇਕ-ਇਕ ਘਰ ਤੱਕ ਪਹੁੰਚ ਕਰਕੇ ਇਹ ਕਣਕ ਮੁਹੱਈਆ ਕਰਵਾਈਆ ਜਾਵੇਗੀ।

LEAVE A REPLY

Please enter your comment!
Please enter your name here