ਗੁਰਦਾਸਪੁਰ ਥਾਣਾ ਸਿਟੀ ਦੇ ਬਾਹਰ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਐ। ਇਹ ਹਾਦਸਾ ਇਕ ਸ਼ਰਾਬੀ ਕਾਰ ਸਵਾਰ ਕਾਰਨ ਵਾਪਰਿਆ ਐ, ਜਿਸ ਨੇ ਗਲਤ ਸਾਈਡ ਤੋਂ ਆ ਕੇ ਬੁਲਿਟ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇਕ ਹੋਰ ਕਾਰ ਵਿਚ ਸਵਾਰ ਪੁਲਿਸ ਮੁਲਜਮ ਦਾ ਬਚਾਅ ਹੋ ਗਿਆ ਐ। ਪੁਲਿਸ ਨੇ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਹਾਦਸੇ ਵਿਚ ਕਾਰ ਤੇ ਬੁਲਿਟ ਮੋਟਰ ਨੂੰ ਕਾਫੀ ਨੁਕਸਾਨ ਪਹੁੰਚਿਆ ਐ। ਦੂਜੇ ਪੁਲਿਸ ਮੁਲਾਜਮ ਦੀ ਕਾਰ ਦੇ ਸ਼ੀਸ਼ੇ ਵੀ ਟੁੱਚ ਗਏ ਨੇ। ਦੁਰਘਟਨਾ ਕਿੰਨੀ ਜ਼ਬਰਦਸਤ ਹੋਏਗੀ ਇਸਦਾ ਅੰਦਾਜ਼ਾ ਗੱਡੀ ਅਤੇ ਬੁਲਟ ਮੋਟਰਸਾਈਕਲ ਦੀਆਂ ਤਸਵੀਰਾਂ ਵੇਖ ਕੇ ਹੀ ਲਗਾਇਆ ਜਾ ਸਕਦਾ ਹੈ। ਹਾਲਾਂਕਿ ਕਾਰ ਸਵਾਰ ਬਾਲ ਬਾਲ ਬਚ ਗਿਆ ਪਰ ਬੁਲਟ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਕਿ ਬੁਲਟ ਮੋਟਰਸਾਈਕਲ ਅਸੰਤੁਲਿਤ ਹੋ ਕੇ ਸੜਕ ਦੇ ਕਿਨਾਰੇ ਤੇ ਖੜੀ ਇੱਕ ਹੋਰ ਕਾਰ ਵਿੱਚ ਜਾ ਵੱਜਿਆ ਜਿਸ ਵਿੱਚ ਇੱਕ ਸਵਾਰ ਪੁਲਿਸ ਮੁਲਾਜ਼ਮ ਜੋ ਥਾਣੇ ਤੋਂ ਡਿਊਟੀ ਕਰਕੇ ਘਰ ਨੂੰ ਵਾਪਸ ਜਾਣ ਲਈ ਤਿਆਰ ਸੀ, ਮਸਾਂ ਬਚਿਆ ਕਿਉਂਕਿ ਕਾਰ ਦਾ ਸ਼ੀਸ਼ਾ ਟੁੱਟ ਕੇ ਉਸ ਦੇ ਉੱਪਰ ਡਿੱਗ ਗਿਆ ਸੀ ਪਰ ਉਸਦੇ ਹਲਕੀ ਜਿਹੀ ਖਰੋਚ ਆਈ, ਜਦਕਿ ਮੋਟਰਸਾਈਕਲ ਵੱਜਣ ਨਾਲ ਇਹ ਕਾਰ ਵੀ ਨੁਕਸਾਨੀ ਗਈ ਹੈ। ਪੁਲਿਸ ਵੱਲੋਂ ਮੌਕੇ ਤੇ ਹੀ ਸਵਿਫਟ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਦੇ ਪਹਿਚਾਨ ਸੁਭਾਸ਼ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਗਾਲੜੀ ਦੇ ਤੌਰ ਤੇ ਹੋਈ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।