ਪੰਜਾਬ ਫਿਰੋਜ਼ਪੁਰ ’ਚ ਮਦਦ ਲੈ ਕੇ ਪਹੁੰਚਿਆ ਢੇਸੀ ਪਰਿਵਾਰ; ਯੂਕੇ ਸਾਂਸਦ ਢੇਸੀ ਨੇ ਹੜ੍ਹ ਪੀੜਤਾਂ ਨੂੰ ਦਿੱਤੀ ਮਦਦ By admin - September 26, 2025 0 3 Facebook Twitter Pinterest WhatsApp ਯੂਕੇ ਤੋਂ ਸੰਸਦ ਮੈਂਬਰ ਤਰਮਨਜੀਤ ਸਿੰਘ ਢੇਸੀ ਪਰਿਵਾਰ ਅੱਜ ਫਿਰੋਜਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਪੀੜਤ ਲੋਕਾਂ ਨੂੰ ਮਾਲੀ ਸਹਾਇਤਾ ਦਿੱਤੀ। ਉਨ੍ਹਾਂ ਨੇ ਜ਼ਿਲ੍ਹੇ ਦੇ ਪਿੰਡ ਧੀਰਾ ਘਾਰਾ, ਨਿਹਾਲਾ ਲਵੇਰਾ, ਟੱਲੀ ਗੁਲਾਮ ਅਤੇ ਬੱਗੂਵਾਲਾ ਅਤੇ ਆਦਿ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਤਕਲੀਫਾ ਸੁਣੀਆਂ ਅਤੇ ਮੌਕੇ ਤੇ ਹੀ ਸਹਾਇਤਾ ਮੁਹੱਈਆ ਕਰਵਾਈ। ਸਾਂਸਦ ਤਰਮਨਜੀਤ ਸਿੰਘ ਢੇਸੀ ਦੇ ਨਾਲ ਉਨ੍ਹਾਂ ਦੇ ਪਿਤ ਜਸਪਾਲ ਸਿੰਘ ਢੇਸੀ, ਭਰਾ ਸਾਹਬ ਸਿੰਘ ਢੇਸੀ ਅਤੇ ਪਰਮਜੀਤ ਸਿੰਘ ਰਾਜਪੁਰ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਵੀ ਮੌਜੂਦ ਹੀ। ਇਸ ਦੌਰਾਨ ਉਨ੍ਹਆਂ ਨੇ ਹੜ੍ਹ ਪੀੜਤਾਂ ਦੁੱਖ ਤਕਲੀਫਾਂ ਸੁਣੀਆਂ ਅਤੇ ਨਗਦ ਮਾਲੀ ਸਹਾਇਤਾ ਵੰਡੀ ਗਈ। ਯੂਕੇ ਦੇ ਮੈਂਬਰ ਪਾਰਲੀਮੈਂਟ ਤਰਮਨਜੀਤ ਸਿੰਘ ਢੇਸੀ ਦੇ ਛੋਟੇ ਭਰਾ ਸਾਹਬ ਸਿੰਘ ਢੇਸੀ ਨੇ ਦੱਸਿਆ ਕਿ ਫਿਰੋਜਪੁਰ ਦੇ ਵਿੱਚ ਆਏ ਹੜਾਂ ਨੇ ਕਿਸਾਨਾਂ ਦੀਆਂ ਫਸਲਾਂ, ਗਰੀਬ ਤਬਕੇ ਦੇ ਪਰਿਵਾਰਾਂ ਦੇ ਘਰ ਅਤੇ ਪਸ਼ੂਆਂ ਦਾ ਵੀ ਵੱਡਾ ਨੁਕਸਾਨ ਕੀਤਾ ਹੈ। ਸਾਹਬ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਵਲੋਂ ਅਤੇ ਸਥਾਨਕ ਸੰਸਥਾਵਾਂ ਨਾਲ ਸੰਪਰਕ ਕਰਕੇ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਹੜ ਪ੍ਰਭਾਵਿਤ ਪਿੰਡਾਂ ਧੀਰਾ ਘਾਰਾ, ਨਿਹਾਲਾ ਲਵੇਰਾ, ਟੱਲੀ ਗੁਲਾਮ ਅਤੇ ਬੱਗੂਵਾਲਾ ਸਮੇਤ ਪਿੰਡਾਂ ਦਾ ਦੌਰਾ ਕੀਤਾ ਗਿਆ ਸੀ ਅਤੇ ਉਕਤ ਪੀੜਤ ਪਿੰਡਾਂ ਵਿੱਚ ਹੋਏ ਨੁਕਸਾਨ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਸਨ। ਢੇਸੀ ਨੇ ਦੱਸਿਆ ਕਿ ਯੂਕੇ ਦੇ ਕੁਝ ਹੋਰ ਪਰਿਵਾਰਾਂ ਵੱਲੋਂ ਵੀ ਇਹਨਾਂ ਹੜ ਪੀੜਤ ਲੋਕਾਂ ਵਾਸਤੇ ਸਹਾਇਤਾ ਭੇਜੀ ਗਈ ਹੈ ਅਤੇ 100 ਦੇ ਕਰੀਬ ਪੀੜਤ ਗਰੀਬ ਘਰਾਂ ਨੂੰ ਅੱਜ ਨਗਦ ਮਾਲੀ ਸਹਾਇਤਾ ਦਿੱਤੀ ਗਈ ਹੈ। ਪਰਮਜੀਤ ਸਿੰਘ ਰਾਜਪੁਰ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਯੂਕੇ ਦੇ ਸੰਸਦ ਮੈਂਬਰ ਤਰਮਨਜੀਤ ਸਿੰਘ ਢੇਸੀ ਦੀ ਟੀਮ ਵੱਲੋਂ ਅੱਜ ਫਿਰੋਜ਼ਪੁਰ ਦੇ ਹੜ ਪੀੜਤ ਪਿੰਡਾਂ ਦੇ ਵਿੱਚ ਪਹੁੰਚ ਕੇ ਘਰ ਘਰ ਜਾ ਕੇ ਨਗਦ ਮਾਲੀ ਸਹਾਇਤਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਵਿਖੇ ਵੀ ਹੜ ਪੀੜਤ ਲੋਕਾਂ ਦੀ ਐਨ ਆਰ ਆਈ ਵੀਰਾਂ ਨੇ ਮਾਲੀ ਮਦਦ ਕੀਤੀ ਹੈ। ਰਾਜਪੁਰ ਨੇ ਦੱਸਿਆ ਕਿ ਪਿੰਡ ਧੀਰਾ ਘਾਰਾ ਦੇ ਸਕੂਲ ਵਿੱਚ ਬੱਚਿਆਂ ਨੂੰ ਪੜਾਉਣ ਲਈ ਕੰਪਿਊਟਰਾਂ ਦੀ ਸੇਵਾ ਕੀਤੀ ਗਈ ਹੈ ਅਤੇ ਲੋੜਵੰਦ ਲੋਕਾਂ ਲਈ ਵੀਲ ਚੇਅਰ ਅਤੇ ਗ੍ਰੰਥੀ ਸਿੰਘਾ ਨੂੰ ਵੀ ਮਾਲੀ ਸਹਾਇਤਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਜੇਕਰ ਹੜ ਪੀੜਤ ਲੋਕਾਂ ਨੂੰ ਹੋਰ ਵੀ ਘਰੇਲੂ ਵਸਤੂਆਂ ਦੀ ਜਾਂ ਹੋਰ ਕੋਈ ਮਾਲੀ ਮਦਦ ਦੀ ਲੋੜ ਹੋਵੇਗੀ ਤਾਂ ਉਹ ਵੀ ਮੌਕੇ ਤੇ ਹੀ ਕੀਤੀ ਜਾ ਰਹੀ ਹੈ।