ਪੰਜਾਬ ਲੁਧਿਆਣਾ ਪੁਲਿਸ ਨੇ ਸੁਲਝਾਇਆ ਬੰਬਨੁਮਾ ਵਸਤੂ ਦਾ ਮੁੱਦਾ; ਸ਼ਿਕਾਇਤਕਰਤਾ ਦੇ ਭਾਣਜੇ ’ਤੇ ਲੱਗੇ ਸਾਜ਼ਸ਼ ਰਚਨ ਦੇ ਇਸਜ਼ਾਮ By admin - September 26, 2025 0 4 Facebook Twitter Pinterest WhatsApp ਲੁਧਿਆਣਾ ’ਚ ਬੈਗਾਂ ਦੀ ਦੁਕਾਨ ਵਿੱਚ ਮਿਲੇ ਪੈਟਰੋਲ ਬੰਬ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਐ। ਪੁਲਿਸ ਦੀ ਜਾਂਚ ਮੁਤਾਬਕ ਸ਼ਿਕਾਇਤ ਕਰਤਾ ਦਾ ਭਾਣਜਾ ਉਸ ਨਾਲ ਕਾਰੋਬਾਰੀ ਹਿੱਤਾਂ ਕਾਰਨ ਮੰਦਭਾਵਨਾ ਰੱਖਦਾ ਸੀ, ਜਿਸ ਦੇ ਚਲਦਿਆਂ ਉਸ ਨੇ ਉਨ੍ਹਾਂ ਦੇ ਦੁਕਾਨ ਅੰਦਰ ਬੰਬਨੁਮਾਂ ਚੀਜ਼ ਰੱਖੀ ਸੀ।। ਪੁਲਿਸ ਨੇ 12 ਘੰਟਿਆਂ ਵਿੱਚ ਮਾਮਲਾ ਕੀਤਾ ਹੱਲ ਕਰ ਕੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਦੱਸਣਯੋਗ ਐ ਕਿ ਲੁਧਿਆਣਾ ਦੇ ਬਸਤੀ ਜੋਧੇਵਾਲ ਇੱਕ ਬੈਗਾਂ ਦੀ ਦੁਕਾਨ ਵਿੱਚੋਂ ਬੰਬ ਨੁਮਾਂ ਚੀਜ਼ ਮਿਲੀ ਸੀ ਜਿਸ ਦੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ ਸੀ। ਜਿਸ ਮਾਮਲੇ ਨੂੰ ਹੁਣ ਪੁਲਿਸ ਵੱਲੋਂ ਹਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋ ਆਰੋਪਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਬੈਗਾਂ ਦੀ ਦੁਕਾਨ ਵਿੱਚ ਇੱਕ ਅਣਜਾਣ ਵਿਅਕਤੀ ਦੁਆਰਾ ਭਾਰੀ ਮਾਤਰਾ ਵਿੱਚ ਪੈਟਰੋਲ, ਬੈਟਰੀਆਂ, ਘੜੀ ਅਤੇ ਤਾਰਾਂ ਰੱਖੀਆਂ ਗਈਆਂ ਸਨ। ਜਿਸ ਦੀ ਬਦਬੂ ਆਉਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਸੀ ਅਤੇ ਬੈਗ ਖੋਲਣ ਤੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਸੀ। ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਵੱਡੇ ਖੁਲਾਸੇ ਇੱਕ ਪ੍ਰੈਸ ਕਾਨਫਰਸ ਰਾਹੀਂ ਕੀਤੇ ਗਏ ਹਨ।। ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਗਾਂ ਦੀ ਦੁਕਾਨ ਵਿੱਚ ਤਕਰੀਬਨ ਤਿੰਨ ਦਿਨ ਪਹਿਲਾਂ ਕੋਈ ਅਣਜਾਣ ਵਿਅਕਤੀ ਸਮਾਨ ਰੱਖ ਕੇ ਗਿਆ ਸੀ ਜਿਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਵਿੱਚ ਪੈਟਰੋਲ ਹੈ ਜਿਸ ਤੋਂ ਬਾਅਦ ਵਿੱਚ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਸਮਾਨ ਨੂੰ ਬਾਹਰ ਰੱਖਿਆ । ਇਸ ਬੈਗ ਵਿੱਚ ਭਾਰੀ ਮਾਤਰਾ ਵਿੱਚ ਪੈਟਰੋਲ , ਬੈਟਰੀਆਂ, ਘੜੀ ਅਤੇ ਤਾਰਾਂ ਸਨ ਅਤੇ ਅਤੇ ਇਹ ਬੈਗਾਂ ਵਾਲੀ ਦੁਕਾਨ ਦੇ ਮਾਲਕ ਦੇ ਰਿਸ਼ਤੇਦਾਰ ਦੇ ਦੋਸਤ ਵੱਲੋਂ ਹੀ ਰੱਖਿਆ ਗਿਆ ਸੀ। ਜਿਨਾਂ ਵੱਲੋਂ ਕੰਪੀਟੀਸ਼ਨ ਦੇ ਚਲਦਿਆਂ ਇਹ ਸਮਾਨ ਰੱਖਿਆ ਗਿਆ ਸੀ ਤਾਂ ਜੋ ਅੱਗ ਨਾਲ ਇਸ ਦੁਕਾਨ ਦਾ ਨੁਕਸਾਨ ਹੋ ਜਾਵੇ ਅਤੇ ਉਹਨਾਂ ਦਾ ਕੰਪੀਟੀਸ਼ਨ ਖਤਮ ਹੋ ਜਾਵੇ । ਉਹਨਾਂ ਨੇ ਦੱਸਿਆ ਕਿ ਪੁਲਿਸ ਨੇ 12 ਘੰਟਿਆਂ ਵਿੱਚ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ ਅਤੇ ਦੁਕਾਨ ਵਿੱਚ ਸਮਾਨ ਰੱਖਣ ਵਾਲੇ ਆਰੋਪੀ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਦੁਕਾਨ ਮਾਲਕ ਦਾ ਭਾਣਜਾ ਹੈ । ਉਹਨਾਂ ਨੇ ਕਹਿ ਕਿ ਇਸ ਮਾਮਲੇ ਦੀ ਜਾਂਚ ਕਰ ਆਰੋਪੀਆਂ ਨੂੰ ਸਖਤ ਸਜ਼ਾ ਦਵਾਈ ਜਾਵੇਗੀ ।