ਪੰਜਾਬ ਅੰਮ੍ਰਿਤਸਰ ’ਚ ਸਰਕਾਰਾਂ ’ਤੇ ਕਿਸਾਨ ਆਗੂ ਸਰਵਨ ਪੰਧੇਰ; ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਨਿੰਦਾ By admin - September 26, 2025 0 4 Facebook Twitter Pinterest WhatsApp ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰਦੂਸ਼ਣ ਦੇ ਮਾਮਲੇ ਵਿਚ ਕਿਸਾਨਾਂ ਨਾਲ ਵਿਤਕਰੇ ਲਈ ਪੰਜਾਬ ਤੇ ਕੇਂਦਰ ਸਰਕਾਰ ਘੇਰਿਆ ਐ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਲਈ ਕੇਵਲ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਬਿਲਕੁਲ ਗਲਤ ਐ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦਾ ਮਾਮਲਾ ਲੰਮੇ ਸਮੇਂ ਤੋਂ ਲਟਕਿਆ ਹੋਇਆ ਐ। ਉੱਚ ਅਦਾਲਤ ਨੇ ਮਸਲੇ ਦੇ ਹੱਲ ਲਈ ਪ੍ਰਤੀ ਕੁਇੰਟਲ ਮੁਆਵਜਾ ਦੇਣ ਦੇ ਹੁਕਮ ਦਿੱਤੇ ਸੀ, ਜਿਨ੍ਹਾਂ ’ਤੇ ਅਜੇ ਤਕ ਅਮਲ ਨਹੀਂ ਹੋਇਆ ਪਰ ਹੁਣ ਕਿਸਾਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਐ ਜੋ ਕਿਸਾਨਾਂ ਨਾਲ ਵੱਡਾ ਧੱਕਾ ਐ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਵਿਚ ਇਡਸਟਰੀ ਦੀ ਹਿੱਸਾ 51 ਫੀਸਦੀ ਜਦਕਿ ਕਿਸਾਨਾਂ ਦਾ ਕੇਵਲ 8 ਫੀਸਦੀ ਹੀ ਐ ਪਰ ਫਿਰ ਵੀ ਇੰਡਸਟਰੀ ਵਾਲਿਆਂ ਨੂੰ ਰਿਆਇਤ ਜਦਕਿ ਕਿਸਾਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਐ। ਉਨ੍ਹਾਂ ਨੇ ਸਰਕਾਰ ਦੇ ਧੱਕੇ ਖਿਲਾਫ ਸੰਘਰਸ਼ ਦੀ ਚਿਤਾਵਨੀ ਦਿੱਤੀ ਐ। ਪੰਧੇਰ ਨੇ ਕਿਹਾ ਕਿ ਇੱਕ ਪਾਸੇ ਕਿਸਾਨਾਂ ਨੂੰ ਫਸਲਾਂ ਦਾ ਸਹੀ ਭਾਅ ਨਹੀਂ ਮਿਲ ਰਿਹਾ, ਦੂਜੇ ਪਾਸੇ ਜਲੰਧਰ ਦੇ ਕਿਸਾਨ ਰਾਜਕੁਮਾਰ ਨੂੰ ਪਰਾਲੀ ਸਾੜਨ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਕੇਵਲ 20 ਹਜ਼ਾਰ ਮੁਆਵਜ਼ਾ ਮਿਲਿਆ ਪਰ ਜੁਰਮਾਨੇ 30 ਹਜ਼ਾਰ ਤੱਕ ਲਗਾ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਪਾਣੀ ਪ੍ਰਦੂਸ਼ਣ ਲਈ ਉਦਯੋਗਾਂ ਨੂੰ ਕੈਦ ਦੀ ਸਜ਼ਾ ਖਤਮ ਕਰਕੇ ਸਿਰਫ ਜੁਰਮਾਨੇ ਤੱਕ ਸੀਮਿਤ ਕਰ ਦਿੱਤਾ ਪਰ ਕਿਸਾਨਾਂ ’ਤੇ ਕੜੀਆਂ ਧਾਰਾਵਾਂ ਲਾਗੂ ਹਨ। ਪੰਧੇਰ ਨੇ ਦਾਅਵਾ ਕੀਤਾ ਕਿ ਉਦਯੋਗ 51% ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ਅਤੇ ਆਵਾਜਾਈ ਸਾਧਨ 25%। ਪਰ ਕਿਸਾਨਾਂ ਦੇ ਧੂਏ ਦਾ ਹਿੱਸਾ ਕੇਵਲ 8% ਹੈ, ਫਿਰ ਵੀ ਸਾਰਾ ਦੋਸ਼ ਕਿਸਾਨਾਂ ’ਤੇ ਮੰੜਿਆ ਜਾਂਦਾ ਹੈ। ਉਹਨਾਂ ਨੇ ਐਲਾਨ ਕੀਤਾ ਕਿ ਕਿਸਾਨ ਮਜ਼ਦੂਰ ਮੋਰਚਾ ਕੱਲ ਚੰਡੀਗੜ੍ਹ ਵਿੱਚ ਹੰਗਾਮੀ ਮੀਟਿੰਗ ਕਰੇਗਾ ਜਿਸ ਵਿੱਚ ਮੁਆਵਜ਼ੇ, ਬਾਸਮਤੀ ਅਤੇ ਕਪਾਹ ਦੇ ਭਾਅ, ਬਿਜਲੀ ਬੋਰਡ ਦੀ ਨਿੱਜੀਕਰਨ ਨੀਤੀ ਅਤੇ ਜਬਰਦਸਤੀ ਲਗਾਏ ਜਾ ਰਹੇ ਸਮਾਰਟ ਮੀਟਰਾਂ ’ਤੇ ਵੀ ਚਰਚਾ ਹੋਵੇਗੀ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਜੇ ਗ੍ਰਿਫ਼ਤਾਰ ਕਿਸਾਨ ਨੂੰ ਰਿਹਾ ਨਹੀਂ ਕਰਦੀ ਅਤੇ ਮੁਆਵਜ਼ੇ ਦਾ ਫੈਸਲਾ ਨਹੀਂ ਲੈਂਦੀ ਤਾਂ ਵੱਡੇ ਪੱਧਰ ’ਤੇ ਅੰਦੋਲਨ ਕੀਤਾ ਜਾਵੇਗਾ। ਪੰਧੇਰ ਨੇ ਸਾਫ਼ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ ਅਤੇ ਉਹਨਾਂ ਨੇ ਕਾਰਪੋਰੇਟ ਦੇ ਹੱਕ ਵਿੱਚ ਖੜ੍ਹ ਕੇ ਕਿਸਾਨਾਂ ਦੇ ਹਿੱਤਾਂ ਨਾਲ ਧੋਖਾ ਕੀਤਾ ਹੈ।