ਪੰਜਾਬ ਪਠਾਨਕੋਟ ’ਚ ਬਜ਼ੁਰਗ ਮਹਿਲਾ ਨਾਲ ਖੋਹ; ਵਾਲੀਆਂ ਝਪਟ ਕੇ ਅਣਪਛਾਤਾ ਫਰਾਰ ਸੀਸੀਟੀਵੀ ’ਚ ਕੈਦ By admin - September 26, 2025 0 4 Facebook Twitter Pinterest WhatsApp ਪਠਾਨਕੋਟ ਵਿੱਚ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਦਿਨ ਦਿੜਾੜੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲੱਗੇ ਨੇ। ਅਜਿਹੀ ਹੀ ਘਟਨਾ ਵਿਚ ਲੁਟੇਰੇ ਇਕ ਮਹਿਲਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆਂ ਤੇ ਵਾਇਰਲ ਹੋ ਰਹੀ ਐ ਜਿਸ ਵਿਚ ਇਕ ਨੌਜਵਾਨ ਮਹਿਲਾ ਦੇ ਪਿੱਛੇ ਆਉਂਦਾ ਤੇ ਵਾਲੀਆਂ ਝਪਟ ਕੇ ਫਰਾਰ ਹੁੰਦਾ ਦਿਖਾਈ ਦੇ ਰਿਹਾ ਐ। ਇਸ ਘਟਨਾ ਵਿਚ ਬਜ਼ੁਰਗ ਔਰਤ ਸੜਕ ‘ਤੇ ਡਿੱਗ ਪਈ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੀਆਂ ਘਟਨਾਵਾਂ ਰੋਕਣ ਦੀ ਮੰਗ ਕੀਤੀ ਐ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।