ਪੰਜਾਬ ਨਾਭਾ ’ਚ ਤੇਲ ਕੰਪਨੀ ਖਿਲਾਫ ਡਿਸਟ੍ਰੀਬਿਊਟਰਾਂ ਦਾ ਧਰਨਾ; ਹੜ੍ਹ ਪੀੜਤਾਂ ਲਈ ਕਮਰਸ਼ੀਅਲ ਸਿਲੰਡਰ ਦੇਣ ਦੇ ਇਲਜ਼ਾਮ By admin - September 26, 2025 0 5 Facebook Twitter Pinterest WhatsApp ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨਾਭਾ ਸਥਿਤ ਨਾਭਾ ਵਿਖੇ ਪੰਜਾਬ ਭਰ ਤੋਂ ਆਏ ਕੰਪਨੀ ਦੇ 200 ਡਿਸਟਰੀਬਿਊਟਰਾਂ ਵੱਲੋਂ ਮੈਨੇਜਮੈਂਟ ਖਿਲਾਫ ਧਰਨਾ ਦਿੱਤਾ ਗਿਆ। ਡਿਸਟਰੀਬਿਊਟਰਾਂ ਨੇ ਕਿਹਾ ਕਿ ਕੰਪਨੀ ਸਾਨੂੰ ਘਰੇਲੂ ਗੈਸ ਸਿਲੰਡਰਾਂ ਦੀ ਥਾਂ ਕਮਰਸ਼ੀਅਲ ਸਿਲੰਡਰ ਡਿਲੀਵਰੀ ਕਰ ਰਹੀ। ਉਹਨਾਂ ਕਿਹਾ ਕਿ ਅਸੀਂ ਇੱਕ ਪਾਸੇ ਹੜ ਪੀੜਤਾਂ ਦੀ ਮਦਦ ਲਈ ਸਿਲੰਡਰ ਭੇਜ ਰਹੇ ਹਾਂ ਪਰ ਦੂਜੇ ਪਾਸੇ ਸਾਨੂੰ ਧੱਕੇ ਨਾਲ ਕਮਰਸ਼ੀਅਲ ਸਲੰਡਰ ਧੱਕੇ ਦਿੱਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਘਰੇਲੂ ਸਿਲੰਡਰ ਤੇ 5% ਜੀਐਸਟੀ ਹੈ ਅਤੇ ਕਮਰਸ਼ੀਅਲ ਸਿਲੰਡਰ ਤੇ 18% ਜੀਐਸਟੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਐ। ਇਸੇ ਦੌਰਾਨ ਧਰਨੇ ਵਿਚ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਡਿਸਟਰੀਬਿਊਟਰ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਭੇਜਿਆ ਗਿਆ। ਕਾਫੀ ਜਦੋ ਜਹਿਦ ਤੋਂ ਬਾਅਦ ਇੰਡੇਨ ਬੋਟਲਿੰਗ ਪਲਾਂਟ ਦੇ ਮੈਨੇਜਰ ਆਜਾਦ ਸਿੰਘ ਨੇ ਭਰੋਸਾ ਦਵਾਇਆ ਕਿ ਜੋ ਇਹਨਾਂ ਦੀ ਸਮੱਸਿਆ ਹੈ ਉਸ ਨੂੰ ਹੱਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਤੇ ਗੁਰਪਾਲ ਸਿੰਘ ਮਾਨ ਪ੍ਰਧਾਨ ਐਲਪੀਜੀ ਪੰਜਾਬ ਫੈਡਰੇਸ਼ਨ ਯੂਨੀਅਨ ਨੇ ਕਿਹਾ ਕਿ ਜਦੋਂ ਦੇ ਹੜ ਪੰਜਾਬ ਵਿੱਚ ਆਏ ਹਨ ਉਦੋਂ ਤੋਂ ਹੀ ਕੰਪਨੀਆਂ ਵੱਲੋਂ ਡਿਸਟਰੀਬਿਊਟਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਘਰੇਲੂ ਗੈਸ ਸਿਲੰਡਰਾਂ ਦੀ ਥਾਂ ਤੇ ਕਮਰਸ਼ੀਅਲ ਸਿਲੰਡਰ ਭੇਜੇ ਜਾ ਰਹੇ ਹਨ ਅਤੇ ਜੋ ਡਿਸਟਰੀਬਿਊਟਰਾਂ ਵੱਲੋਂ ਅਡਵਾਂਸ ਵਿੱਚ ਪੈਸੇ ਜਮਾ ਕਰਵਾਏ ਗਏ ਹਨ ਸਾਨੂੰ ਸਪਲਾਈ ਹੀ ਨਹੀਂ ਦਿੱਤੀ ਜਾ ਰਹੀ ਅਤੇ ਜ਼ਿਆਦਾਤਰ ਸਲੰਡਰ ਕਮਰਸ਼ੀਅਲ ਭੇਜੇ ਜਾ ਰਹੇ ਹਨ ਅਤੇ ਸਾਡੇ ਨਾਲ ਉਪਭੋਗਤਾ ਵੀ ਲੜਦੇ ਹਨ ਕਿ ਤੁਸੀਂ ਸਲੰਡਰ ਬਲੈਕ ਕਰ ਰਹੇ ਹੋ ਜਦੋਂ ਕਿ ਸਾਡੇ ਕੋਲ ਕੰਪਨੀ ਵੱਲੋਂ ਘਰੇਲੂ ਸਿਲੰਡਰ ਹੀ ਨਹੀਂ ਭੇਜੇ ਜਾ ਰਹੇ, ਕੰਪਨੀ ਵੱਲੋਂ ਕਮਰਸ਼ੀਅਲ ਅਤੇ ਪੰਜ ਕਿਲੋ ਵਾਲੇ ਸਰੰਡਰ ਹੀ ਭੇਜੇ ਜਾ ਰਹੇ ਹਨ। ਜਿਸ ਕਰਕੇ ਅਸੀਂ ਪਿਛਲੇ ਇੱਕ ਮਹੀਨੇ ਤੋਂ ਤੰਗ ਪਰੇਸ਼ਾਨ ਹਾਂ। ਉਨ੍ਹਾਂ ਕਿਹਾ ਕਿ ਅਸੀਂ ਹੜ ਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਸੀ ਪਰ ਸਾਨੂੰ ਸਲੰਡਰ ਹੀ ਨਹੀਂ ਦਿੱਤੇ ਜਾ ਰਹੇ ਪਤਾ ਨਹੀਂ ਇਹ ਕਿਸ ਦੀ ਸਾਜਿਸ਼ ਹੈ। ਜਿਸ ਕਰਕੇ ਇਹ ਕਾਲਾ ਗੋਰਖ ਧੰਦਾ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਚੱਲ ਰਿਹਾ ਹੈ ਅਤੇ ਉੱਥੇ ਦੀ ਮੈਨੇਜਮੈਂਟ ਇਹ ਕਾਲੇ ਗੋੌਰਖ ਧੰਦੇ ਵਿੱਚ ਸ਼ਾਮਿਲ ਹੈ। ਡਿਸਟਰੀਬਿਊਟਰਾਂ ਵੱਲੋਂ ਜਦੋਂ ਗੇਟ ਤੇ ਲਗਾਤਾਰ ਧਰਨਾ ਦਿੱਤਾ ਗਿਆ ਤਾਂ ਮੈਨੇਜਮੈਂਟ ਵੱਲੋਂ ਅਸ਼ਵਾਸਨ ਦਵਾਇਆ ਗਿਆ ਕਿ ਉਹਨਾਂ ਦੀਆਂ ਮੰਗਾਂ ਅਸੀਂ ਪ੍ਰਵਾਨ ਕਰ ਲਈਆਂ ਹਨ ਇਸ ਤੋਂ ਬਾਅਦ ਧਰਨਾ ਚੁੱਕਿਆ ਗਿਆ।