ਪੰਜਾਬ ਬਟਾਲਾ ਦੇ ਵਿਧਾਇਕ ਕਲਸੀ ਨੇ ਸ਼ੁਰੂ ਕਰਵਾਏ ਕੰਮ; ਪਿੰਡਾਂ ਦੀਆਂ ਲਿੰਕ ਸੜਕਾਂ ਦੀ ਛੇਤੀ ਹੀ ਬਦਲੇਗੀ ਨੁਹਾਰ By admin - September 24, 2025 0 4 Facebook Twitter Pinterest WhatsApp ਬਟਾਲਾ ਦੇ ਵਿਧਾਇਕ ਐਮਐਲਏ ਸ਼ੈਰੀ ਕਲਸੀ ਵੱਲੋਂ ਹਲਕੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਐ। ਇਸੇ ਤਹਿਤ ਵਿਧਾਇਕ ਵੱਲੋਂ ਅੱਜ ਹਲਕੇ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਕਲਸੀ ਨੇ ਕਿਹਾ ਕਿ ਕਈ ਐਸੀਆ ਸੜਕਾ ਹਨ ਜਿੰਨ੍ਹਾਂ ਦੀ ਲੰਬੇ ਸਮੇ ਤੋ ਰਿਪੇਅਰ ਨਹੀਂ ਸੀ ਹੋਈ ਅਤੇ ਬਰਸਾਤਾਂ ਕਾਰਨ ਇਨ੍ਹਾਂ ਦੀ ਹਾਲਤ ਹੋਰ ਵਿਗੜ ਗਈ ਸੀ, ਜਿਸ ਦੇ ਚਲਦਿਆਂ ਬਰਸਾਤੀ ਮੌਸਮ ਖਤਮ ਹੁੰਦਿਆਂ ਹੀ ਲਿੰਕ ਸੜਕਾਂ ਦੀ ਮੁਰੰਮਤ ਦਾ ਸਿਲਸਿਲਾ ਆਰੰਭ ਦਿੱਤਾ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਐ, ਜਿਸ ਦੇ ਚਲਦੇ ਸਾਰੇ ਵਿਕਾਸ ਕੰਮਾਂ ਨੂੰ ਇਕ ਇਕ ਕਰ ਕੇ ਨੇਪਰੇ ਚਾੜਿਆ ਜਾ ਰਿਹਾ ਐ। ਉਨ੍ਹਾਂ ਅੱਗੇ ਕਿਹਾ ਕਿ ਕੁੱਝ ਲਿੰਕ ਸੜਕਾ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਕਈ ਸੜਕਾ ਦੇ ਟੈਂਡਰ ਹੋ ਚੁੱਕੇ ਹਨ ਅਤੇ ਕਈ ਵਿਕਾਸ ਕਾਰਜ ਜਲਦ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬਟਾਲਾ ਵਿਚ ਲੰਬੇ ਸਮੇਂ ਤੋਂ ਨਵੇਂ ਤਹਿਸੀਲ ਕੰਪਲਸ ਦੀ ਮੰਗ ਸੀ ਜੋ ਬਿਲਡਿੰਗ ਪੂਰੀ ਤਰ੍ਹਾਂ ਬਣ ਕੇ ਤਿਆਰ ਹੈ ਅਤੇ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਮਾਨ ਉਸ ਦਾ ਉਦਘਾਟਨ ਕਰਨ ਬਟਾਲਾ ਆਉਣਗੇ। ਇਸੇ ਦੌਰਾਨ ਉਨ੍ਹਾਂ ਨੇ ਪਿੰਡ ਦੇ ਲੋਕਾ ਨੂੰ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਹਨਾ ਕਿਹਾ ਕਿ ਪੰਜਾਬ ਚ ਨਸ਼ਾ ਉਦੋ ਤੱਕ ਜੜ ਤੋ ਖ਼ਤਮ ਨਹੀਂ ਹੋ ਸਕਦਾ ਜਦ ਤੱਕ ਇਹ ਲੋਕ ਲਹਿਰ ਨਹੀਂ ਬਣਦੀ ਅਤੇ ਉਹਨਾਂ ਕਿਹਾ ਕਿ ਲੋਕ ਵੀ ਵੱਡਾ ਸਾਥ ਦੇ ਰਹੇ ਹਨ।