ਪੰਜਾਬ ਨਾਭਾ ’ਚ ਬੇਕਾਬੂ ਟਰਾਲੇ ਨੇ ਢਾਹੀਆਂ ਦੁਕਾਨਾਂ; ਤਿੰਨ ਦੁਕਾਨਾਂ ਤੋਂ ਇਲਾਵਾ ਸਮਾਨ ਦਾ ਨੁਕਸਾਨ By admin - September 24, 2025 0 4 Facebook Twitter Pinterest WhatsApp ਨਾਭਾ ਦੇ ਪਿੰਡ ਬੋੜਾ ਨੇੜੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਤੇਜ਼ ਰਫਤਾਰ ਟਰਾਲਾ ਬੇਕਾਬੂ ਹੋ ਕਿ ਦੁਕਾਨਾਂ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ ਇਕ ਦੁਕਾਨ ਪੂਰੀ ਤਰ੍ਹਾਂ ਤਬਾਹ ਹੋ ਗਈ ਐ ਜਦਕਿ ਦੋ ਦੀਆਂ ਛੱਤਾਂ ਡਿੱਗ ਗਈਆਂ ਨੇ। ਇਸ ਤੋਂ ਇਲਾਵਾ ਇਕ ਪਲਾਟ ਦੀ ਕੰਧ ਤੇ ਖੰਭਾ ਵੀ ਡਿੱਗ ਪਿਆ ਐ। ਘਟਨਾ ਰਾਤ 3 ਵਜੇ ਵਾਪਰਨ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ। ਲੋਕਾਂ ਦੇ ਦੱਸਣ ਮੁਤਾਬਕ ਉਹ ਤਿੰਨ ਵਜੇ ਦੇ ਕਰੀਬ ਜ਼ੋਰਦਾਰ ਆਵਾਜ ਸੁਣਨ ਤੋਂ ਬਾਅਦ ਜਦੋਂ ਮੌਕੇ ਤੇ ਪਹੁੰਚੇ ਤਾਂ ਟਰਾਲਾ ਦੁਕਾਨਾਂ ਵਿਚ ਵੱਜ ਚੁੱਕਿਆ ਸੀ। ਲੋਕਾਂ ਦਾ ਕਹਿਣਾ ਐ ਕਿ ਟਰਾਲਾ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ। ਦੁਕਾਨ ਮਾਲਕਾਂ ਨੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।