ਪੰਜਾਬ ਜਲਾਲਾਬਾਦ ’ਚ ਕਰੰਟ ਨਾਲ ਟਰੱਕ ਡਰਾਈਵਰ ਦੀ ਮੌਤ; ਬਿਜਲੀ ਵਿਭਾਗ ਦੀ ਅਣਗਹਿਲੀ ਦੇ ਚਲਦਿਆਂ ਗਈ ਜਾਨ By admin - September 24, 2025 0 6 Facebook Twitter Pinterest WhatsApp ਜਲਾਲਾਬਾਦ ਵਿਖੇ ਇਕ ਟਰੱਕ ਡਰਾਈਵਰ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਹਿਮਾਚਲ ਦੇ ਨਾਲਾਗੜ੍ਹ ਤੋਂ ਜਲਾਲਾਬਾਦ ਮੰਡੀ ਵਿਚ ਬਾਰਦਾਨਾ ਛੱਡਣ ਲਈ ਆਇਆ ਸੀ ਕਿ ਬਿਜਲੀ ਦੇ ਟੁੱਟੇ ਖੰਭੇ ਦੇ ਸੰਪਰਕ ਵਿਚ ਆਉਣ ਕਾਰਨ ਟਰੱਕ ਵਿਚ ਕਰੰਟ ਆ ਗਿਆ ਜਿਸ ਨਾਲ ਰੋਸ਼ਨ ਮੁਹੰਮਦ ਪੁੱਤਰ ਰੌਣਕੀ ਮੁਹੰਮਦ ਨਾਮ ਦੇ ਟਰੱਕ ਡਰਾਈਵਰ ਦੀ ਮੌਤ ਹੋ ਗਈ। ਸਥਾਨਕ ਵਾਸੀਆਂ ਨੇ ਘਟਨਾ ਲਈ ਬਿਜਲੀ ਮਹਿਕਮੇ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਦੱਸਿਆ ਐ। ਲੋਕਾਂ ਦਾ ਕਹਿਣਾ ਕੇ ਜੇਕਰ ਮਹਿਕਮੇ ਨੇ ਸਮਾਂ ਰਹਿੰਦੇ ਟੁੱਟਿਆ ਖੰਭਾ ਬਦਲਿਆ ਹੁੰਦਾ ਤਾਂ 3 ਮਾਸੂਮ ਬੱਚਿਆਂ ਦੀ ਪਿਤਾ ਦੀ ਜਾਨ ਬੱਚ ਸਕਦੀ ਐ। ਲੋਕਾਂ ਨੇ ਮ੍ਰਿਤਕ ਦੇ ਪਰਿਵਾਰ ਲਈ ਮੁਆਵਜੇ ਦੀ ਮੰਗ ਕੀਤੀ ਐ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਗੁਲਜਾਰ ਮੁਹੰਮਦ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਵੀ ਡਰਵਾਇਰੀ ਕਰਦਾ ਹੈ ਅਤੇ 21 ਸਤੰਬਰ ਨੂੰ ਆਪਣੇ ਟਰੱਕ ਨੰਬਰ ਐਚ.ਪੀ.12ਐਨ.-7810 ’ਤੇ ਨਾਲਾਗੜ ਤੋਂ ਬਾਰਦਾਨਾ ਭਰ ਭਰ ਕੇ ਜੀ.ਐਸ.ਟਰੇਡਿੰਗ ਕੰਪਨੀ ਟਿਵਾਣਾ ਮੌੜ ਜਲਾਲਾਬਾਦ ਵਿਖੇ ਖਾਲੀ ਕਰਨ ਲਈ 22 ਸਤੰਬਰ ਨੂੰ ਆਇਆ ਸੀ ਅਤੇ ਮੈਨੂੰ ਫੋਨ ਆਇਆ ਕਿ ਮੈ ਸਹੀ ਸਲਾਮਤ ਜਲਾਲਾਬਾਦ ਪਹੁੰਚ ਗਿਆ ਹਾਂ ਅਤੇ ਕੁੱਝ ਦੇਂਰ ਬਾਅਦ ਉਨ੍ਹਾਂ ਨੂੰ ਦੁਕਾਨ ’ਤੇ ਲੇਬਰ ਕਰਦੇ ਵਿਅਕਤੀ ਦਾ ਫੋਨ ਆਇਆ ਟਰੱਕ ਤੋਂ ਤ੍ਰਿਪਾਲ ਉਤਰਾਨ ਸਮੇਂ ਤੁਹਾਡੇ ਭਰਾ ਨੂੰ ਤੇਜ਼ ਬਿਜਲੀ ਦਾ ਕਰੰਟ ਲੱਗ ਗਿਆ ਹੈ ਅਤੇ ਜਿਸਤੋਂ ਬਾਅਦ ਇਲਾਜ ਲਈ ਜਲਾਲਬਾਦ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿਥੇ ਕਿ ਉਸ ਦੀ ਮੌਤ ਹੋ ਗਈ ਹੈ। ਇਸ ਘਟਨਾਂ ’ਤੇ ਜਿਥੇ ਕਿ ਮ੍ਰਿਤਕ ਦੇ ਭਰਾ ਨੇ ਦੁੱਖੀ ਮਨ ਨਾਲ ਮੀਡੀਆ ਨੂੰ ਜਾਣਕਾਰੀ ਸਾਂਝੀ ਕੀਤੀ ਅਤੇ ਜਲਾਲਾਬਾਦ ਇੰਡਸਟਰੀਆਂ ਦੇ ਏਰੀਆ ਦੇ ਮੁਲਾਜ਼ਮਾਂ ਨੂੰ ਨਵੀਆਂ ਤਾਰਾਂ ਲਈ ਜੁੰਮਵਾਰ ਠਹਿਰਾਉਂਦੇ ਅਣਗਹਿਲੀ ਦੇ ਕਾਰਨ ਮੌਤ ਦੱਸੀ ਹੈ।