ਪੰਜਾਬ ਤਰਨ ਤਾਰਨ ਪੁਲਿਸ ਵੱਲੋਂ ਗੋਲੀ ਕਾਂਡ ਦਾ ਦੋਸ਼ੀ ਕਾਬੂ; ਮੁਲਜ਼ਮ ਪਿਸਤੌਲ ਸਮੇਤ ਕਾਬੂ ਕਰ ਕੇ ਜਾਂਚ ਆਰੰਭੀ By admin - September 24, 2025 0 5 Facebook Twitter Pinterest WhatsApp ਤਰਨ ਤਾਰਨ ਪੁਲਿਸ ਨੇ ਬੀਤੇ ਦਿਨ ਕਾਰ ਤੇ ਫਾਇਰਿੰਗ ਮਾਮਲੇ ਦੇ ਮੁਲਜਮ ਨੂੰ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮ ਦੀ ਪਛਾਣ ਮਨਜੀਤ ਸਿੰਘ ਉਰਫ ਕੁੰਡੀ ਪੁੱਤਰ ਤਰਸੇਮ ਸਿੰਘ ਵਾਸੀ ਗਲੀ ਮੰਗਲ ਸਿੰਘ ਵਕੀਲ ਵਾਲੀ ਵਜੋਂ ਹੋਈ ਐ। ਪੁਲਿਸ ਨੇ ਮੁਲਜਮ ਤੋਂ ਇਕ ਦੇਸੀ ਪਿਸਟਲ ਵੀ ਬਰਾਮਦ ਕੀਤੀ ਐ। ਜਾਣਕਾਰੀ ਅਨੁਸਾਰ ਪੁਲਿਸ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਮੁਲਜਮ ਤਰਨ ਤਾਰਨ ਦੀ ਮੋਲਸਰੀ ਪੈਲਸ ਨੇੜੇ ਮੌਜੂਦ ਐ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜਮ ਨੂੰ ਪਿਸਟਸ ਸਮੇਤ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਨੇ ਗਗਨਦੀਪ ਭਰਾਦਵ ਪੁੱਤਰ ਦੇਵੀ ਲਾਲ ਵਾਸੀ ਰੋਡਰਾਮ ਮੁਹੱਲਾ ਗਲੀ ਭੋਰ ਵਾਲੀ ਤਰਨ ਤਾਰਨ ਦੀ ਗੱਡੀ ਤੇ ਫਾਇਰਿੰਗ ਕਰਵਾਈ ਸੀ। ਗੋਲੀ ਚਲਾਉਣ ਦਾ ਕਾਰਨ ਕਾਰ ਦਾ ਹਾਰਨ ਵਜਾ ਕੇ ਲੰਘਣਾ ਦੱਸਿਆ ਜਾ ਰਿਹਾ ਐ। ਪੁਲਿਸ ਨੇ ਪੀੜਤ ਧਿਰ ਦੀ ਸ਼ਿਕਾਇਤ ਤੇ ਮੁਕੱਦਮਾ ਨੰਬਰ 219/17 ਜੁਰਮ 307,324,341,34 ਭ.ਦਸ ਥਾਣਾ ਸਿਟੀ ਤਰਨ ਤਾਰਨ, 251/21 ਜੁਰਮ 25 ਅਸਲਾ ਐਕਟ ਥਾਣਾ ਸਿਟੀ ਤਰਨ ਤਾਰਨ ਦਰਜ ਕਰ ਕੇ ਜਾਚ ਸ਼ੁਰੂ ਕਰ ਦਿੱਤੀ ਐ। ਕਾਬੂ ਮੁਲਜਮ ਪਿਛਲੇ ਦਿਨੀਂ ਕਾਂਗਰਸ ਪਾਰਟੀ ਵੱਲੋ ਐਮ.ਸੀ ਦੀ ਚੋਣ ਲੜ ਚੁੱਕਾ ਐ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।