ਸੰਗਰੂਰ ਡੀਸੀ ਵੱਲੋਂ ਮੰਡੀਆਂ ਦਾ ਦੌਰਾ; ਝੋਨੇ ਦੀ ਖਰੀਦ ਦਾ ਲਿਆ ਜਾਇਜ਼ਾ; ਮੰਡੀ ਦੇ ਨਵੀਨੀਕਰਨ ਦਾ ਐਲਾਨ

0
4

ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਸੰਗਰੂਰ ਦੀ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੰਡੀ ਵਿਚ ਝੋਨੇ ਦੀ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਮੰਡੀ ਵਿਚ ਦਰਪੇਸ਼ ਸਮੱਸਿਆਵਾਂ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।  ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਮੰਡੀ ਵਿੱਚ ਆਏ ਧਾਨਾ ਦਾ ਮਿਉਚਰ ਸਾਢੇ 14 ਦੇ ਕਰੀਬ ਆਇਆ ਐ ਜੋ ਚੰਗੀ ਗੱਲ ਐ।  ਉਨ੍ਹਾਂ ਕਿਹਾ ਕਿ ਮੰਡੀਆਂ ਵਿਚੋਂ ਲਿਫਟਿੰਗ ਦਾ ਕੰਮ  ਨਾਲੋ ਨਾਲ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਭੁਗਤਾਨ ਵੀ ਤੈਅ ਸਮੇਂ ਅੰਦਰ ਹੀ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਵੇਂ ਸਾਨੂੰ ਸੰਗਰੂਰ ਆਏ ਨੂੰ ਅਜੇ ਇਕ ਮਹੀਨਾ ਹੀ ਹੋਇਆ ਐ ਪਰ ਸੰਗਰੂਰ ਦੀ ਮੰਡੀ ਦੇ ਕੰਮ ਤਸੱਲੀਬਖਸ਼ ਨੇ, ਜਿਸ ਦੀ ਖੁਸ਼ੀ ਐ।  ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਅਤੇ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹਨਾਂ ਦਾ ਦਫਤਰ ਹਮੇਸ਼ਾ ਕਿਸਾਨਾਂ ਲਈ ਮੰਡੀ ਦੇ ਲੋਕਾਂ ਲਈ ਖੁੱਲਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਲਦ ਹੀ ਇਸ ਮੰਡੀ ਦਾ ਨਵੀਨੀਕਰਨ ਵੀ ਕੀਤਾ ਜਾਵੇਗਾ ਅਤੇ ਜੋ ਲੋੜੀਂਦਾ ਚੀਜ਼ਾਂ ਦੀ ਜਰੂਰਤ ਹੈ ਉਸ ਨੂੰ ਪੂਰਾ ਕੀਤਾ ਜਾਵੇਗਾ। ਸਰਕਾਰ ਮੌਕੇ ਸਿਰ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ ਅਤੇ ਪ੍ਰਸ਼ਾਸਨ ਵੀ ਇਸ ਦੇ ਲਈ ਤਤਪਰ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਮੰਡੀ ਵਿੱਚ ਲਿਫਟਿੰਗ ਤੋਂ ਬਾਅਦ ਪੇਮੈਂਟ ਤੇ ਗੱਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਪੇਮੈਂਟ ਦੇਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ।
ਇਸ ਦੇ ਨਾਲ ਹੀ ਮੰਡੀ ਦੇ ਪ੍ਰਧਾਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਡੀ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਰੱਖੀ ਗਈ ਹੈ ਤਾਂ ਜੋ ਲਿਫਟਿੰਗ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਸਕੇ। ਉਹਨਾਂ ਨੇ ਕਿਹਾ ਕਿ ਡੀਸੀ ਸੰਗਰੂਰ ਨੂੰ ਮੰਡੀ ਦਾ ਹਰ ਇੱਕ ਕੰਮ ਬਹੁਤ ਚੰਗਾ ਲੱਗਿਆ ਅਤੇ ਕੱਲ ਸੰਗਰੂਰ ਦੇ ਐਮਐਲਏ ਨਰਿੰਦਰ ਕੌਰ ਭਰਾਜ ਵੀ ਮੰਡੀ ਦਾ ਦੌਰਾ ਕਰਨ ਆਏ ਸਨ। ਉਨਾਂ ਵਿਸ਼ਵਾਸ ਦਿੱਤਾ ਹੈ ਕਿ ਮੰਡੀ ਦੀ ਨਵੀਨੀਕਰਨ ਦੇ ਲਈ ਸਰਕਾਰ ਜਲਦ ਤੋਂ ਜਲਦ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡੀ ਅਤੇ ਸੋਹਣੀ ਮੰਡੀ ਦੀ ਉਸਾਰੀ ਕਰੇਗੀ ਜਿਸ ਦੀ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜਲਦ ਤੋਂ ਜਲਦ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਸੰਗਰੂਰ ਦੀ ਮੰਡੀ ਦੀ ਨੁਹਾਰ ਵੀ ਬਦਲੇਗੀ।

LEAVE A REPLY

Please enter your comment!
Please enter your name here