ਬਠਿੰਡਾ ਦੇ ਧੋਬੀ ਬਾਜ਼ਾਰ ਦੇ ਵਿੱਚ ਵਧਾਈ ਇਕੱਠੀ ਕਰਨ ਨੂੰ ਲੈ ਕੇ ਮਹੰਤਾ ਦੇ ਦੋ ਧੜਿਆਂ ਦੇ ਵਿਚਾਲੇ ਆਪਸੀ ਝਗੜਾ ਹੋ ਗਿਆ। ਬਾਅਦ ਵਿਚ ਝਗੜਾ ਐਨਾ ਵੱਧ ਗਿਆ ਕੇ ਪਹਿਲਾ ਉਨ੍ਹਾਂ ਨੇ ਇਕ ਦੂਜੇ ਨੂੰ ਗਾਲਾਂ ਕੱਢੀਆਂ ਤੇ ਫਿਰ ਹਮਲਾ ਕਰ ਦਿੱਤਾ। ਇਸ ਦੌਰਾਨ ਦੋਵੇਂ ਧਿਰਾ ਨੇ ਇਕ ਦੂਜੇ ਦੇ ਹਮਲਾ ਕਰਨ ਦੇ ਇਲਜਾਮ ਲਾਏ ਨੇ। ਇਸ ਦੌਰਾਨ ਕੁੱਝ ਮਹੰਤ ਜ਼ਖਮੀ ਵੀ ਹੋਏ, ਜਿਨ੍ਹਾਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਦੋਵੇਂ ਧਿਰਾਂ ਨੇ ਇਕ ਦੂਜੇ ਤੇ ਧੱਕਾ ਕਰਨ ਦੇ ਇਲਜਾਮ ਲਾਏ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਥਾਣਾ ਕੋਤਵਾਲੀ ਦੀ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਮੁਤਾਬਕ ਜਾਂਚ ਸ਼ੁਰੂ ਕਰ ਦਿੱਤੀ ਐ।
ਦਰਅਸਲ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਤੇ ਇਹ ਮਹੰਤ ਆਪਣੇ ਇਲਾਕੇ ਵਿੱਚ ਅਕਸਰ ਦੁਕਾਨਦਾਰਾਂ ਤੋਂ ਵਧਾਈ ਲੈਣ ਦੇ ਲਈ ਹਰ ਸਾਲ ਆਉਂਦੇ ਨੇ ਪਰ ਇਸ ਵਾਰ ਮਹੰਤਾ ਦੇ ਦੋ ਧੜਿਆਂ ਵਿਚਾਲੇ ਇਸ ਵਧਾਈ ਨੂੰ ਲੈ ਕੇ ਹੀ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਤਕਰਾਰ ਹੋਈ ਕਿ ਇੱਕ ਮਹੰਤ ਜਖਮੀ ਵੀ ਹੋ ਗਿਆ। ਜਦੋਂ ਇਸ ਮਾਮਲੇ ਦੀ ਜਾਣਕਾਰੀ ਸਬੰਧਤ ਥਾਣਾ ਕੋਤਵਾਲੀ ਦੇ ਵਿੱਚ ਪਹੁੰਚੀ ਤਾਂ ਇਸ ਉਹਨਾਂ ਦੇ ਵੱਲੋਂ ਪੁਲਿਸ ਭੇਜ ਕੇ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਸੰਬੰਧਿਤ ਥਾਣਾ ਇੰਚਾਰਜ ਪਰਵਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਦੇ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਸੀ ਤਾਂ ਉਸ ਸਮੇਂ ਭਰੇ ਬਾਜ਼ਾਰ ਵਿੱਚ ਇਹਨਾਂ ਦੇ ਵੱਲੋਂ ਜੰਮ ਕੇ ਤਮਾਸ਼ਾ ਕੀਤਾ ਜਾ ਰਿਹਾ ਸੀ ਪਰ ਮੌਕੇ ਤੇ ਹਾਲਾਤ ਨੂੰ ਕਾਬੂ ਕਰਕੇ ਇਹਨਾਂ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ ਗਿਆ।
ਇਹਨਾਂ ਦੇ ਇਸ ਤਰੀਕੇ ਦੇ ਨਾਲ ਭਰੇ ਬਾਜ਼ਾਰ ਦੇ ਵਿੱਚ ਝਗੜਨਾ ਦੁਕਾਨਦਾਰਾਂ ਦੇ ਵੱਲੋਂ ਵੀ ਇਤਰਾਜ਼ ਜ਼ਾਹਿਰ ਕੀਤਾ ਗਿਆ। ਫਿਲਹਾਲ ਇਸ ਮੌਕੇ ਥਾਣਾ ਕੋਤਵਾਲੀ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹਨਾਂ ਦੇ ਖਿਲਾਫ ਕੀਤੀ ਜਾਵੇਗੀ