ਤਰਨ ਤਾਰਨ ’ਚ ਅੰਨ੍ਹੇਵਾਹ ਫਾਇਰਿੰਗ ’ਚ ਦੋ ਦੀ ਮੌਤ, ਗੈਂਗਵਾਰ ਨਾਲ ਜੋੜ ਕੇ ਵੇਖ ਰਹੀ ਪੁਲਿਸ

0
8

ਤਰਨਤਾਰਨ ਪੱਟੀ ਮਾਰਗ ‘ਤੇ ਪੈਂਦੇ ਇਤਿਹਾਸਿਕ ਪਿੰਡ ਕੈਰੋ ਦੇ ਕੋਲ ਇਕ ਸਕਾਰਪਿਓ ਗੱਡੀ ਉੱਪਰ ਤਾਬੜ ਤੋੜ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਇਕ ਨੌਜਵਾਨ ਦੀ ਮੌਕੇ ਉੱਪਰ ਮੌਤ ਹੋ ਗਈ ਜਦਕਿ ਇਕ ਹੋਰ ਹੋਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਕਾਰ ਵਿਚ ਦੋ ਜਣੇ ਹੋਰ ਸਨ, ਜਿਨ੍ਹਾਂ ਦਾ ਬਚਾਅ ਹੋ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਗੋਲੀਬਾਰੀ ਦੌਰਾਨ ਇਕ ਨੌਜਵਾਨ ਸਮਰਬੀਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਕਰਮੂਵਾਲਾ ਅਤੇ ਸੋਰਵਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮਰਹਾਣਾ ਦੇ ਕਈ ਗੋਲੀਆ ਲੱਗੀਆ। ਹਾਲਾਕਿ ਸਕਾਰਪਿਓ ਵਿਚ ਸਵਾਰ ਕਰੀਬ ਦੋ ਲੋਕ ਵਾਲ ਵਾਲ ਬਚ ਗਏ। ਜਿਨ੍ਹਾ ਵਿਚੋਂ ਇਕ ਨੌਜਵਾਨ ਗੱਡੀ ਨੂੰ ਭਜਾ ਕੇ ਤਰਨਤਾਰਨ ਦੇ ਨਿੱਜੀ ਹਸਪਤਾਲ ਲੈ ਆਇਆ। ਜਿਥੇ ਸਮਰਬੀਰ ਸਿੰਘ ਦੀ ਮੌਤ ਹੋ ਗਈ ਅਤੇ ਸੰਗਵਦੀਪ ਸਿੰਘ ਜਿਸਦੇ ਚਾਰ ਦੇ ਕਰੀਬ ਗੋਲੀ ਲੱਗਣ ਦੀ ਗੱਲ ਕਹੀ ਜਾ ਰਹੀ ਹੈ, ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਸੂਤਰਾ ਦੀ ਮੰਨੀਏ ਤਾਂ ਹਮਲਾਵਰ ਘਟਨਾ ਨੂੰ ਐਜਾਮ ਦੇ ਕੇ ਪੱਟੀ ਵੱਲ ਨੂੰ ਫਰਾਰ ਹੋ ਗਿਆ। ਘਟਨਾ ਦਾ ਪਤਾ ਚੱਲਦਿਆ ਹੀ ਡੀਐਸਪੀ ਪੇਟੀ ਲਵਕੋਸ਼, ਡੀਐਸਪੀ ਤੀ ਸੁਖਬੀਰ ਸਿੰਘ, ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਕਵਲਜੀਤ ਰਾਏ ਥਾਣਾ ਸਦਰ ਪੱਟੀ ਦੇ ਮੁਖੀ ਸਬ ਇੰਸਪੈਕਟਰ ਵਿਪਨ ਕੁਮਾਰ, ਥਾਣਾ ਸਦਰ ਤਰਤਾਰਨ ਦੇ ਮੁਖੀ ਅਵਤਾਰ ਸਿੰਘ, ਥਾਣਾ ਸਿਟੀ ਤਰਨਤਾਰਨ ਦੇ ਮੁਖੀ ਗੁਰਚਰਨ ਸਿੰਘ, ਸੀਆਈਏ ਸਟਾਫ ਤਰਨ ਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਹਸਪਤਾਲ ਪਹੁੰਚ ਗਏ। ਡੀਐਸਪੀ ਲਵਕੇਸ਼ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪਿੰਡ ਕੈਰੋ ਨੇੜੇ ਹੋਈ ਗੋਲੀਬਾਰੀ ਸਬੰਧੀ ਗੈਂਗਸਟਰ ਪ੍ਰਭ ਦਾਸੂਵਾਲ, ਮੁਹੱਬਤ ਰੰਧਾਵਾ, ਅਮਰ ਖਾਬੇ ਅਤੇ ਕੌਸ਼ਲ ਚੌਧਰੀ ਜੋ ਵਿਦੇਸ਼ ਵਿਚ ਹਨ ਵੱਲੋਂ ਜ਼ਿੰਮੇਵਾਰੀ ਲਏ ਜਾਣ ਦੀ ਇਕ ਪੋਸਟ ਸ਼ੋਸ਼ਲ ਮੀਡੀਆ ‘ਤੇ ਪਾਈ ਗਈ ਹੈ, ਜੋ ਤੈਸੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਪੋਸਟ ਸਾਝੀ ਕਰਦਿਆਂ ਉਕਤ ਗਰੁੱਪ ਨੇ ਕਿਹਾ ਕਿ ਜਿਨ੍ਹਾਂ ਨੂੰ ਗੋਲੀ ਮਾਰੀ ਗਈ ਸੀ, ਉਹ ਜੰਗੂ ਅਤੇ ਹੋਰੀ ਦੇ ਆਦਮੀ ਸਨ। ਸਾਡਾ ਦੁਸ਼ਮਣ ਲਵ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਉਸਨੇ ਆਪਣੇ ਦੋਸਤਾਂ ਨੂੰ ਗੋਲੀ ਮਰਵਾ ਲਈ ਤੇ ਆਪ ਗੱਡੀ ਭਜਾ ਕੇ ਨਿਕਲ ਗਿਆ।

 

LEAVE A REPLY

Please enter your comment!
Please enter your name here