ਗੁਰਸਿੱਖ ਪਰਿਵਾਰ ਵੱਲੋਂ ਮਦਦ ਲਈ ਗੁਹਾਰ; ਮੀਂਹ ਦੇ ਚੱਲਦੇ ਬਹਿ ਗਈਆਂ ਘਰ ਦੀਆਂ ਨੀਂਹਾਂ

0
6

ਤਰਨ ਤਾਰਨ ਦੇ ਪਿੰਡ ਕੈਰੋਂ ਵਾਸੀ ਇਕ ਗੁਰਸਿੱਖ ਪਰਿਵਾਰ ਨੇ ਮੰਦੀ ਹਾਲਤ ਦੇ ਚਲਦਿਆਂ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਾਈ ਐ। ਘਰ ਦੇ ਮੁਖੀਆ ਕੁਲਦੀਪ ਸਿੰਘ ਦੇ ਦੱਸਣ ਮੁਤਾਬਕ ਬੀਤੇ ਦਿਨਾਂ ਦੌਰਾਨ ਪਏ ਮੀਂਹਾਂ ਕਾਰਨ ਉਸ ਦੇ ਘਰ ਦੀਆਂ ਨੀਂਹਾਂ ਬਹਿ ਗਈਆਂ ਨੇ, ਜਿਸ ਦੇ ਚਲਦਿਆਂ ਉਹ ਘਰੋਂ ਬੇਘਰ ਹੋ ਗਏ ਨੇ। ਉਹ ਕਿਸੇ ਫੈਕਟਰੀ ਵਿਚ 5 ਹਜ਼ਾਰ ਵਿਚ ਨੌਕਰੀ ਕਰਦਾ ਐ, ਜਿਸ ਨਾਲ ਗੁਜਾਰਾ ਪਹਿਲਾਂ ਹੀ ਮੁਸ਼ਕਲ ਸੀ ਪਰ ਹੁਣ ਭਾਰੀ ਮੀਂਹ ਨੇ ਉਨ੍ਹਾਂ ਦੀ ਮੁਸੀਬਤ ਵਧਾ ਦਿੱਤੀ ਐ। ਪੀੜਤ ਪਰਿਵਾਰ ਨੇ ਐਨਆਰਆਈ ਭਰਾਵਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਅੱਗੇ ਮਦਦ ਲਈ ਗੁਹਾਰ ਲਾਈ ਐ।

LEAVE A REPLY

Please enter your comment!
Please enter your name here