ਲੁਧਿਆਣਾ ’ਚ ਨਿੱਜੀ ਬੈਂਕ ਅੰਦਰ ਲੱਗੀ ਅੱਗ; ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

0
6

ਲੁਧਿਆਣਾ ਸ਼ਹਿਰ ਦੇ ਪਾਸ਼ ਇਲਾਕੇ ਫਿਰੋਜ਼ ਗਾਂਧੀ ਮਾਰਕੀਟ ਵਿਖੇ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਇਕ ਪ੍ਰਾਈਵੇਟ ਬੈਂਕ ਦੀ ਬਿਲਡਿੰਗ ਵਿਚ ਅਚਾਨਕ ਅੱਗ ਲੱਗ ਗਈ। ਅੱਗ ਬਿਜਲੀ ਦੇ ਸਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਪਹਿਲਾਂ ਧਮਾਕਾ ਹੋਇਆ ਅਤੇ ਫਿਰ ਅੱਗ ਲੱਗ ਗਈ ਜੋ ਵੇਖਦੇ ਹੀ ਵੇਖਦੇ ਭਿਆਨਕ ਰੂਪ ਅਖਤਿਆਰ ਕਰ ਗਈ। ਗਨੀਮਤ ਇਹ ਰਹੀ ਕਿ ਸਵੇਰ ਦਾ ਸਮਾਂ ਹੋਣ ਕਾਰਨ ਬਹੁਤੀ ਭੀੜ ਨਹੀਂ ਸੀ, ਜਿਸ ਕਾਰਨ ਨੁਕਸਾਨ ਤੋਂ ਬਚਾਅ ਰਿਹਾ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਮੁਸ਼ਕਲ ਨਾਲ ਕਾਬੂ ਪਾਇਆ।
ਜਾਣਕਾਰੀ ਮੁਤਾਬਕ ਸਵੇਰੇ ਤਕਰੀਬਨ 8.30 ਵਜੇ ਬਿਲਡਿੰਗ ਦੇ ਬਾਹਰ ਲੱਗੇ ਇਲੈਕਟ੍ਰਾਨਿਕ ਬੋਰਡ ਤੇ ਬਿਜਲੀ ਦੀਆਂ ਤਾਰਾਂ ਵਿਚ ਹੋਏ ਸ਼ਾਰਟ ਸਰਕਿਟ ਮਗਰੋਂ ਜ਼ੋਰਦਾਰ ਧਮਾਕਾ ਹੋਇਆ ਤੇ ਭਿਆਨਕ ਅੱਗ ਲੱਗ ਗਈ। ਵੇਖਦਿਆਂ-ਵੇਖਦਿਆਂ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰ ਲਿਆ। ਗਨੀਮਤ ਇਹ ਰਹੀ ਕਿ ਭੀੜ-ਭਰੱਕੇ ਵਾਲੇ ਕਮਰਸ਼ੀਅਲ ਇਲਾਕੇ ਵਿਚ ਸਵੇਰ ਦੇ ਸਮੇਂ ਬੈਂਕ ਤੇ ਹੋਰ ਦਫ਼ਤਰ ਬੰਦ ਹੋਣ ਕਾਰਨ ਲੋਕਾਂ ਦੀ ਆਵਾਜਾਈ ਘੱਟ ਸੀ, ਜਿਸ ਕਾਰਨ ਵੱਡੇ  ਨੁਕਸਾਨ ਤੋਂ ਬਚਾਅ ਹੋ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਕਾਬੂ ਪਾਇਆ।

LEAVE A REPLY

Please enter your comment!
Please enter your name here