ਪੰਜਾਬ ਗੁਰਦਾਸਪੁਰ ’ਚ ਜ਼ਮੀਨਾਂ ਪੱਧਰ ਕਰੇਗੀ ਕਿਸਾਨ ਜਥੇਬੰਦੀ; ਕਿਸਾਨ ਯੂਨੀਅਨ ਚੜੂਨੀ ਨੇ ਚੁੱਕਿਆ ਬੀੜਾ By admin - September 23, 2025 0 5 Facebook Twitter Pinterest WhatsApp ਗੁਰਦਾਸਪੁਰ ਜਿਲ੍ਹੇ ਅੰਦਰ ਰਾਵੀ ਦਰਿਆ ਨੇ ਭਾਰੀ ਤਬਾਹੀ ਮਚਾਈ ਐ ਤੇ ਹਜ਼ਾਰਾ ਏਕੜ ਜ਼ਮੀਨਾਂ ਅੰਦਰ ਰੇਤਾਂ ਭਰ ਦਿੱਤੀ ਐ। ਭਾਵੇਂ ਸਰਕਾਰ ਨੇ ਕਿਸਾਨਾਂ ਨੂੰ ਰੇਤਾਂ ਚੁੱਕਣ ਦੀ ਖੁਲ੍ਹ ਦੇ ਦਿੱਤੀ ਐ ਪਰ ਇਸ ਰੇਤਾਂ ਵਿਚ ਮਿੱਟੀ ਮਿਲੀ ਹੋਣ ਕਾਰਨ ਇਸ ਦਾ ਵਿਕਣਾ ਮੁਸ਼ਕਲ ਐ, ਜਿਸ ਦੇ ਚਲਦਿਆਂ ਕਿਸਾਨ ਯੂਨੀਅਨ ਚੜੂਨੀ ਨੇ ਸਮਾਜ ਸੇਵੀ ਸੰਥਥਾ ਨਾਲ ਮਿਲ ਕੇ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਦਾ ਜ਼ਿੰਮਾ ਚੁੱਕਿਆ ਐ। ਜਥੇਬੰਦੀਆਂ ਨੇ ਦੀਨਾਨਗਰ ਦੇ ਪਿੰਡ ਮਰਾੜਾ ਵਿਖੇ 24 ਏਕੜ ਜ਼ਮੀਨ ਪੱਧਰੀ ਕਰਨ ਦੀ ਸ਼ੁਰੂਆਤ ਕੀਤੀ ਐ, ਜਿੱਥੇ ਇਹ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਐ। ਕਿਸਾਨ ਆਗੂਆਂ ਦੇ ਦੱਸਣ ਮੁਤਾਬਕ ਰਾਵੀ ਦਰਿਆ ਦੇ ਕੰਢੇ ਖੇਤਾਂ ਵਿੱਚ ਕਈ ਕਈ ਫੁੱਟ ਤੱਕ ਗਾਰ ਜਮਾਂ ਹੋ ਗਈ ਹੈ। ਹਾਲਾਂਕਿ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਸ ਦੇ ਖੇਤ ਵਿੱਚ ਰੇਤ ਜਮਾ ਹੋਵੇਗੀ, ਉਹ ਰੇਤ ਉਸਦੀ ਵੀ ਹੋਵੇਗੀ ਅਤੇ ਉਹ ਉਸ ਨੂੰ ਵੇਚ ਕੇ ਪੈਸੇ ਕਮਾ ਸਕਦਾ ਹੈ ਪਰ ਖੇਤਾਂ ਵਿਚ ਸਾਫ ਰੇਤ ਨਹੀਂ ਬਲਕਿ ਘਿਸੂ ਹੈ ਜਿਸ ਵਿਚ ਜਿਆਦਾ ਮਾਤਰਾ ਮਿੱਟੀ ਦੀ ਹੈ ਜੋ ਕਿਸੇ ਕੰਮ ਵੀ ਨਹੀਂ ਆ ਸਕਦੀ। ਇਸ ਨੂੰ ਖੇਤ ਵਿਚੋਂ ਕੱਢਣ ਲਈ ਹਜ਼ਾਰਾਂ ਰੁਪਏ ਦਾ ਖਰਚਾ ਆਵੇਗਾ, ਜਿਸ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਅਤੇ ਸਾਡਾ ਪੰਜਾਬ ਫਾਊਂਡੇਸ਼ਨ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਦਾ ਬੀੜਾ ਚੁੱਕਿਆ ਐ। ਜਥੇਬੰਦੀਆਂ ਵੱਲੋਂ ਜੇਸੀਪੀ ਦੀ ਮਦਦ ਨਾਲ ਮਿੱਟੀ ਚੁੱਕ ਕੇ ਜ਼ਮੀਨਾਂ ਨੂੰ ਪੱਧਰਾ ਕੀਤਾ ਜਾ ਰਿਹਾ ਐ।