ਪੰਜਾਬ ਪਠਾਨਕੋਟ ’ਚ ਭਾਜਪਾ ਆਗੂ ’ਤੇ ਹਮਲਾ; ਕੁਹਾੜੀ ਮਾਰ ਕੇ ਕੀਤਾ ਗੰਭੀਰ ਜ਼ਖਮੀ By admin - September 23, 2025 0 7 Facebook Twitter Pinterest WhatsApp ਪਠਾਨਕੋਟ ਦੇ ਪਿੰਡ ਅਜੀਜਪੁਰ ਵਿਖੇ ਇਕ ਭਾਜਪਾ ਆਗੂ ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਐ। ਪੀੜਤ ਦੀ ਪਛਾਣ ਯੁੱਧਵੀਰ ਪਠਾਨੀਆ ਵਜੋਂ ਹੋਈ ਐ ਜੋ ਪਿੰਡ ਦੀ ਸਰਪੰਚ ਮੰਜੂ ਪਠਾਈਆ ਦੇ ਪਤੀ ਨੇ। ਜਾਣਕਾਰੀ ਅਨੁਸਾਰ ਪਿੰਡ ਨਾਲ ਹੀ ਸਬੰਧਤ ਇਕ ਸਖਸ ਨੇ ਉਸ ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਦੀ ਮਦਦ ਨਾਲ ਯੁੱਧਵੀਰ ਪਠਾਨੀਆ ਨੂੰ ਜ਼ਖਮੀ ਹਾਲਤ ਵਿੱਚ ਪਠਾਨਕੋਟ ਸਿਵਲ ਹਸਪਤਾਲ ਲਿਜਾਇਆ ਗਿਆ ਐ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਹਮਲਾਵਰ ਨੇ ਯੁੱਧਵੀਰ ਪਠਾਣੀਆਂ ਨੂੰ ਪਹਿਲਾਂ ਆਪਣੇ ਘਰ ਬੁਲਾਇਆ ਅਤੇ ਫਿਰ ਹਮਲਾ ਕਰ ਦਿੱਤਾ। ਭਾਜਪਾ ਆਗੂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।