ਪੰਜਾਬ ਸੁਨਾਮ ’ਚ ਵਾਇਰਲ ਬੁਖਾਰ ਨੇ ਵਧਾਈ ਚਿੰਤਾ; ਬੁਖਾਰ ਦੀ ਸ਼ਿਕਾਇਤ ਲੈ ਕੇ ਪਹੁੰਚ ਰਹੇ ਲੋਕ By admin - September 23, 2025 0 6 Facebook Twitter Pinterest WhatsApp ਸੁਨਾਮ ਸ਼ਹਿਰ ਅੰਦਰ ਵਾਇਰਲ ਬੁਖਾਰ ਨੇ ਦਹਿਸ਼ਤ ਮਚਾਈ ਹੋਈ ਹੈ। ਰੋਜ਼ਾਨਾ ਦਰਜਨਾਂ ਲੋਕ ਬੁਖਾਰ ਅਤੇ ਜੋੜਾਂ ਦੇ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚ ਰਹੇ ਨੇ। ਡੇਂਗੂ ਅਤੇ ਚਿਕਨਗੁਨੀਆ ਦੀਆਂ ਰਿਪੋਰਟਾਂ ਨੈਗੇਟਿਵ ਹਨ, ਪਰ ਲੱਛਣ ਉਹੀ ਹਨ। ਇਸ ਨੂੰ ਲੈ ਕੇ ਸਿਹਤ ਵਿਭਾਗ ਵੀ ਉਲਝਣ ਵਿੱਚ ਹੈ। ਸਥਿਤੀ ਨੂੰ ਦੇਖਦੇ ਹੋਏ, ਸਿਹਤ ਵਿਭਾਗ ਨੇ ਘਰ-ਘਰ ਜਾ ਕੇ ਜਾਂਚ ਮੁਹਿੰਮ ਸ਼ੁਰੂ ਕੀਤੀ ਹੈ। ਸ਼ੱਕੀ ਮਰੀਜ਼ਾਂ ਤੋਂ ਨਮੂਨੇ ਲਏ ਜਾ ਰਹੇ ਹਨ ਅਤੇ ਇਹ ਪਤਾ ਲਗਾਉਣ ਲਈ ਲੈਬ ਵਿੱਚ ਭੇਜੇ ਜਾ ਰਹੇ ਹਨ ਕਿ ਉਹ ਚਿਕਨਗੁਨੀਆ ਜਾਂ ਡੇਂਗੂ ਤਾਂ ਨਹੀਂ ਐ। ਸਿਹਤ ਵਿਭਾਗ ਨੇ ਲੋਕਾਂ ਨੂੰ ਮੱਛਰ-ਰੋਧਕ ਉਪਾਅ ਅਪਣਾਉਣ ਅਤੇ ਤੇਜ਼ ਬੁਖਾਰ ਹੋਣ ‘ਤੇ ਤੁਰੰਤ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ ਐ।