ਮੋਗਾ ਦੇ ਖਿਡਾਰੀ ਨੇ ਵਿਦੇਸ਼ ’ਚ ਚਮਕਾਇਆ ਨਾਮ; ਆਸਟਰੇਲੀਆ ’ਚ ਦੂਜੀ ਵਾਰ ਬਣਿਆ ਟੀਮ ਕਪਤਾਨ

0
7

ਮੋਗਾ ਦੇ ਪਿੰਡ ਇੰਦਗੜ੍ਹ ਨਾਲ ਸਬੰਧਤ ਅਵਜੀਤ ਸਿੰਘ ਨੇ ਵਿਦੇਸ਼ੀ ਧਰਤੀ ’ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਐ। ਅਵਜੀਤ ਸਿੰਘ ਮਹਿਜ 16 ਸਾਲਾ ਦੀ ਉਮਰ ਵਿਚ ਆਸਟੇਰਲੀਆਂ ਵਿਚ ਫੁੱਟਬਾਲ ਟੀਮ ਦਾ ਦੂਸਰੀ ਵਾਰ ਕਪਤਾਨ ਬਣਿਆ ਐ। ਇਸ ਪ੍ਰਾਪਤੀ ਤੋਂ ਬਾਅਦ ਅਵੀਜੋਤ ਸਿੰਘ ਅੱਜ ਆਪਣੇ ਜੱਦੀ ਵਿਖੇ ਪਹੁੰਚਿਆ, ਜਿੱਥੇ ਪਿੰਡ ਵਾਸੀਆਂ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ। ਅਵੀਜੋਤ ਦੇ ਪਿਤਾ ਗੁਰਮੀਤ ਸਿੰਘ ਸਿੱਧੂ ਦੇ ਦੱਸਣ ਮੁਤਾਬਕ ਅਵੀਜੋਤ ਅੱਠ ਸਾਲ ਤੱਕ ਪਿੰਡ ਰਿਹਾ ਤੇ ਫਿਰ ਆਸਟਰੇਲੀਆ ਚਲਾ ਗਿਆ, ਜਿੱਥੇ ਉਹ ਲਗਾਤਾਰ ਫੁੱਟਬਾਲ ਖੇਡ ਰਿਹਾ ਹੈ, ਜਿਸ ਦੀ ਬਦੌਲਤ ਉਹ 16 ਸਾਲ ਦੀ ਉਮਰ ਵਿਚ ਦੂਸਰੀ ਵਾਰ ਕਪਤਾਨ ਬਣਿਆ ਹੈ। ਇਸੇ ਦੌਰਾਨ ਅਵੀਜੋਤ ਸਿੰਘ ਨੇ ਆਪਣੇ ਪਰਿਵਾਰ ਸਮੇਤ ਪਿੰਡ ਦੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਇਸ ਪ੍ਰਾਪਤੀ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਉਸਦੇ ਪਿਤਾ ਗੁਰਮੀਤ ਸਿੰਘ ਸਿੱਧੂ  ਨੇ ਕਿਹਾ ਕਿ ਅਵੀਜੋਤ ਤਿੰਨ ਮਹੀਨਿਆਂ ਦਾ ਸੀ ਜਦੋਂ ਅਸੀਂ ਲੈਕੇ ਆਏ ਸੀ ਅਤੇ ਅੱਠ ਸਾਲ ਤੱਕ ਇਹ ਪਿੰਡ ਰਿਹਾ ਤੇ ਫਿਰ ਆਸਟਰੇਲੀਆ ਚਲਾ ਗਿਆ। ਆਸਟਰੇਲੀਆ ਵਿੱਚ ਜਾ ਕੇ ਉਸਨੇ ਫੁੱਟਬਾਲ ਗੇਮ ਖੇਡਣੀ ਸ਼ੁਰੂ ਕੀਤੀ ਅਤੇ ਪਿਛਲੇ ਅੱਠ ਸਾਲ ਤੋਂ ਲਗਾਤਾਰ ਫੁੱਟਬਾਲ ਦੀ ਟੀਮ ਦੇ ਵਿੱਚ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ 71 ਸਾਲਾਂ ਪੁਰਾਣੇ ਕਲੱਬ ਨਾਲ ਜੁੜਿਆ ਹੋਇਆ ਐ। ਉਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਬੜੇ ਮਾਨ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਨੇ ਆਸਟਰੇਲੀਆ ਵਿੱਚ ਜਾ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਅਤੇ ਫੁੱਟਬਾਲ ਟੀਮ ਦੇ ਵਿੱਚ ਦੂਸਰੀ ਵਾਰ ਕਪਤਾਨ ਬਣਿਆ ਐ, ਜਿਸ ਨੂੰ ਲੈ ਕੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ।

LEAVE A REPLY

Please enter your comment!
Please enter your name here