ਪੰਜਾਬ ਹੁਸ਼ਿਆਰਪੁਰ ਪੁਲਿਸ ’ਤੇ ਲੱਗੇ ਝੂਠੇ ਕੇਸ ਦੇ ਇਲਜ਼ਾਮ; ਮਾਪਿਆਂ ਨੇ ਉੱਚ ਅਧਿਕਾਰੀਆਂ ਤੋਂ ਮੰਗਿਆ ਇਨਸਾਫ਼ By admin - September 22, 2025 0 5 Facebook Twitter Pinterest WhatsApp ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਕਾਲੇਵਾਲ ਫੱਤੂ ਦੇ ਇਕ ਪਰਿਵਾਰ ਨੇ ਪੁਲਿਸ ਚੌਂਕੀ ਕੋਟ ਫਤੂਹੀ ਦੇ ਇੰਚਾਰਜ ਤੇ ਉਨ੍ਹਾਂ ਦੇ ਲੜਕੇ ਖਿਲਾਫ ਝੂਠਾ ਕੇਸ ਦਰਜ ਕਰਨ ਦੇ ਇਲਜਾਮ ਲਾਉਂਦਿਆਂ ਇਨਸਾਫ ਮੰਗਿਆ ਐ। ਪਰਿਵਾਰ ਦਾ ਇਲਜਾਮ ਐ ਕਿ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਕਾਰ ਚੋਰੀ ਦੇ ਮਾਮਲੇ ਵਿਚ ਨੌਜਵਾਨ ਚਰਨਜੀਤ ਸਿੰਘ ਨੂੰ 5-6 ਘੰਟਿਆਂ ਤਕ ਚੌਂਕੀ ਅੰਦਰ ਬਿਠਾਈ ਰੱਖਿਆ ਅਤੇ ਫਿਰ ਨਸ਼ੀਲੇ ਪਦਾਰਥਾਂ ਦਾ ਮਾਮਲਾ ਦਰਜ ਕਰ ਦਿੱਤਾ। ਪਰਿਵਾਰ ਨੇ ਉਚ ਅਧਿਕਾਰੀਆਂ ਤੋਂ ਇਨਸਾਫ ਮੰਗਿਆ ਐ। ਦੂਜੇ ਪਾਸੇ ਚੌਕੀ ਇੰਚਾਰਜ ਨੇ ਨਸ਼ੀਲੇ ਪਦਾਰਥਾਂ ਦੇ ਕੇਸ ਨੂੰ ਸਹੀ ਦੱਸਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਮਾਪਿਆਂ ਨੇ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਦੱਸਿਆ ਕਿ ਉਨ੍ਹਾਂ ਦੇ ਗੁਆਂਢੀਆਂ ਦੀ ਕਾਰ ਚੋਰੀ ਹੋ ਗਈ ਸੀ ਜੋ ਬਾਅਦ ਵਿਚ ਮਿਲ ਗਈ ਸੀ ਪਰ ਚੌਂਕੀ ਇੰਚਾਰਜ ਸੁਖਵਿੰਦਰ ਵੱਲੋਂ ਉਹਨਾਂ ਦੇ ਲੜਕੇ ਨੂੰ ਸੱਦ ਕੇ ਉਸਦੇ ਝੂਠਾ ਨਸ਼ੀਲੀਆਂ ਗੋਲੀਆਂ ਦਾ ਪਰਚਾ ਕਰ ਦਿੱਤਾ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਡਰਾਉਣ ਧਮਕਾਉਣ ਲੱਗ ਪਏ। ਦੂਜੇ ਪਾਸੇ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਪਰਚੇ ਨੂੰ ਸਹੀ ਦੱਸਿਆ ਐ।