ਪੰਜਾਬ ਪਟਿਆਲਾ ਦੇ ਕਾਲੀ ਮਾਤਾ ਮੰਦਰ ’ਚ ਲੱਗੀਆਂ ਰੌਣਕਾਂ; ਨਵਰਾਤਰੇ ਦੇ ਪਹਿਲੇ ਦਿਨ ਉਮੜੀ ਭਗਤਾਂ ਦੀ ਭੀੜ; ਮੁਨੀਸ਼ ਸਿਸੋਦੀਆ ਸਮੇਤ ਦਿੱਗਜ਼ ਆਗੂ ਰਹੇ ਮੌਜੂਦ By admin - September 22, 2025 0 6 Facebook Twitter Pinterest WhatsApp ਪਟਿਆਲਾ ਦੇ ਕਾਲੀ ਮਾਤਾ ਮੰਦਰ ਅੰਦਰ ਨਵਤਾਤਰੇ ਦੇ ਪਹਿਲੇ ਦਿਨ ਸ਼ਰਧਾਲੂਆਂ ਦੀਆਂ ਭੀੜਾਂ ਲੱਗੀਆਂ ਹੋਈਆਂ ਨੇ। ਇਸੇ ਦੌਰਾਨ ਐਮ ਆਦਮੀ ਦੇ ਪੰਜਾਬ ਪ੍ਰਧਾਨ ਮੁਨੀਸ਼ ਸਿਸੋਦੀਆਂ ਨੇ ਵੀ ਮੰਦਰ ਵਿਚ ਪਹੁੰਚ ਕੇ ਪੂਜਾ ਅਰਚਨਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ਹਿਰੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੋਂ ਇਲਾਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਹੋਰ ਦਿੱਗਜ ਆਗੂ ਵੀ ਮੌਜੂਦ ਹੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁਨੀਸ ਸਿਸੋਦੀਆ ਨੇ ਕਿਹਾ ਕਿ ਉਹ ਮਹਾਂਕਾਲੀ ਦਾ ਅਸ਼ੀਰਵਾਦ ਲੈਣ ਲਈ ਆਏ ਹਨ। ਉਨ੍ਹਾਂ ਨੇ ਮਾਤਾ ਦੇ ਚਰਨਾਂ ਵਿਚ ਸਮੂਹ ਪੰਜਾਬੀਆਂ ਦੇ ਭਲੇ ਦੀ ਕਾਮਨਾ ਕੀਤੀ ਐ।