ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰੈੱਸ ਕਾਨਫਰੰਸ; ਹੜ੍ਹ ਪੀੜਤਾਂ ਲਈ ਕੀਤੀ ਸੇਵਾ ਬਾਰੇ ਸਾਂਝਾ ਕੀਤੀ ਜਾਣਕਾਰੀ

0
8

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਐਸਜੀਪੀਸੀ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਕੰਮਾਂ ਦਾ ਬਿਊਰਾ ਸਾਂਝਾ ਕੀਤਾ ਐ। ਐਸਜੀਪੀਸੀ ਦੇ ਅਧਿਕਾਰੀਆਂ ਸਮੇਤ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪੀੜਤਾਂ ਦੀ ਮਦਦ ਲਈ ਪਹਿਲੇ ਦਿਨ ਤੋਂ ਹੀ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਆਦੇਸ਼ ਦਿੱਤੇ ਗਏ ਸਨ, ਜਿਸ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਵੱਡੀ ਪੱਧਰ ਤੇ ਰਾਹਤ ਸਮੱਗਰੀ ਤੇ ਡੀਜ਼ਲ ਦੀ ਸੇਵਾ ਕੀਤੀ ਗਈ ਐ। ਉਨ੍ਹਾਂ ਕਿਹਾ ਕਿ ਹੁਣ ਅਗਲੀ ਚੁਨੌਤੀ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦੀ ਐ, ਜਿਸ ਵਿਚ ਸ਼੍ਰੋਮਣੀ ਕਮੇਟੀ ਵੱਧ ਚੜ੍ਹ ਕੇ ਯੋਗਦਾਨ ਪਾ ਰਹੀ ਐ। ਉਨ੍ਹਾਂ ਕਿਹਾ ਕਿ ਭਾਵੇਂ ਇਹ ਜ਼ਿੰਮੇਵਾਰੀ ਸਰਕਾਰ ਦੀ ਐ ਪਰ ਮਾਨਵਤਾ ਆਪਣਾ ਫਰਜ ਸਮਝਦਿਆਂ ਸ਼੍ਰੋਮਣੀ ਕਮੇਟੀ ਵੀ ਆਪਣਾ ਯੋਗਦਾਨ ਪਾ ਰਹੀ ਅਤੇ ਵੱਡੀ ਗਿਣਤੀ ਪੰਜਾਬੀ ਵੀ ਪੀੜਤ ਭਰਾਵਾਂ ਲਈ ਕੰਮ ਕਰ ਰਹੇ ਨੇ।
ਉਨ੍ਹਾਂ ਕਿਹ ਕਿ ਹੁਣ ਜਿੱਥੇ ਜਿੱਥੇ ਬੰਨ ਬੰਨੇ ਜਾ ਰਹੇ ਹਨ ਉੱਥੇ ਡੀਜ਼ਲ ਮੁਹਈਆ ਕਰਾਇਆ ਜਾ ਰਿਹਾ ਹੈ। ਖੇਮਕਰਨ ਸਰਹੱਦ ਤੇ 6000 ਲੀਟਰ, ਸੁਲਤਾਨਪੁਰ ਲੋਧੀ ਵਿਖੇ 11000 ਲੀਟਰ, 8000 ਲੀਟਰ ਹੋਰ 25 ਸਤੰਬਰ ਨੂੰ ਭੇਜਿਆ ਜਾਵੇਗਾ। ਡੇਰਾ ਬਾਬਾ ਨਾਨਕ ਵਿਖੇ ਵੀ ਕੋਰੀਡੋਰ ਨੇੜੇ ਪਏ ਪਾੜ ਨੂੰ ਪੂਰਨ ਦੀ ਚੱਲ ਰਹੀ ਸੇਵਾ ਚ 5000 ਲੀਟਰ ਡੀਜ਼ਲ ਭੇਜਿਆ ਜਾ ਚੁੱਕਾ ਹੈ, ਜਲਦ ਹੀ 5000 ਲੀਟਰ ਹੋਰ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪੋਰਟਲ ਤੇ ਲਗਾਤਾਰ ਖਰਚੇ ਤੇ ਆਮਦਨ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। 3 ਲੱਖ 41000 ਰੁਪਏ ਮੈਂਬਰ ਸਾਹਿਬਾਨ, ਇੱਕ ਲੱਖ ਕੁਲਵੰਤ ਸਿੰਘ ਮੰਨਣ, 80 ਲੱਖ ਰੁਪਏ ਦੇ ਕਰੀਬ ਸੰਗਤ ਵਲੋਂ ਸਹਿਯੋਗ ਪਾਇਆ ਗਿਆ ਐ। ਮੁਲਾਜਮਾਂ ਵਲੋਂ 2 ਕਰੋੜ ਤੋਂ ਵੱਧ ਦਾ ਯੋਗਦਾਨ ਪਾਇਆ ਗਿਆ ਅਤੇ ਕੁਲ 2, 99, 30779 ਰੁਪਏ ਇੱਕਤਰ ਹੋਏ ਹਨ। ਇਸ ਤੋਂ ਇਲਾਵਾ ਸਹਾਇਤਾ ਕਾਉੰਟਰ ਤੇ ਵੀ 2 ਕਰੋੜ ਤੋਂ ਵੱਧ ਸੰਗਤ ਵਲੋਂ ਭੇਂਟ ਕੀਤੇ ਗਏ ਅਤੇ ਕੁਲ 7 ਕਰੋੜ ਦੇ ਕਰੀਬ ਰਾਸ਼ੀ ਇੱਕਠੀ ਹੋਈ ਜਿਸ ਚੋ ਇੱਕ ਕਰੋੜ 14 ਲੱਖ 31000 ਖਰਚ ਹੋਏ। ਉਨ੍ਹਾਂ ਕਿਹਾ ਕਿ ਵੱਖ ਵੱਖ ਗੁਰਸਿੱਖਾਂ ਵਲੋਂ ਬਹੁਤ ਸਹਿਯੋਗ ਪਾਇਆ ਜਾ ਰਿਹਾ ਹੈ। ਮੈਂਬਰ ਤਰਸੇਮ ਸਿੰਘ ਰਤੀਆ ਵਲੋਂ 40 ਕੁਇੰਟਕ ਕਣਕ ਅਤੇ ਇੱਕ ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਐ।
ਇਸੇ ਤਰ੍ਹਾਂ ਪੰਜਾਬ ਤੇ ਹੋਰਨਾਂ ਸੂਬਿਆਂ ਦੇ ਨਾਲ ਨਾਲ ਵਿਦੇਸ਼ਾਂ ਤੋਂ ਵੀ ਸੰਗਤ ਵਲੋਂ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਨੇ 20 ਕਰੋੜ ਰਾਖਵਾਂ ਰਖਿਆ ਸੀ ਪਰ ਲਗਦਾ ਹੈ ਕਿ ਇਹ ਸਾਰੀ ਸੇਵਾ ਸੰਗਤ ਦੇ ਸਹਿਯੋਗ ਨਾਲ ਨੇਪਰੇ ਚੜ ਜਾਵੇਗੀ।

LEAVE A REPLY

Please enter your comment!
Please enter your name here