ਪੰਜਾਬ ਲੰਬੀ ’ਚ ਪਲਟੀ ਤੇਜ਼ ਰਫਤਾਰ ਸਕੂਲੀ ਬੱਸ; ਤਿੰਨ ਬੱਚੇ ਜ਼ਖਮੀ, ਇਕ ਦੀ ਹਾਲਤ ਗੰਭੀਰ By admin - September 22, 2025 0 6 Facebook Twitter Pinterest WhatsApp ਸ੍ਰੀ ਮੁਕਤਸਰ ਦੇ ਲੰਬੀ ਵਿਖੇ ਇਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ ਤਿੰਨ ਬੱਚਿਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਇਹ ਬੱਸ ਐਪਲ ਇੰਟਰਨੈਸ਼ਨਲ ਸਕੂਲ ਦੀ ਦੱਸੀ ਜਾ ਰਹੀ ਐ। ਲੋਕਾਂ ਦੇ ਦੱਸਣ ਮੁਤਾਬਕ ਡਰਾਈਵਰ ਬੱਸ ਨੂੰ ਕਾਫੀ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਦੇ ਚਲਦਿਆਂ ਬੱਸ ਬੇਕਾਬੂ ਹੋ ਕੇ ਪਲਟ ਗਈ। ਤਿੰਨ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ। ਇਸੇ ਦੌਰਾਨ ਸਕੂਲ ਪ੍ਰਬੰਧਕਾਂ ਨੇ ਬੱਸ ਨੂੰ ਸਕੂਲ ਬਿਲਡਿੰਗ ਦੇ ਪਿੱਛੇ ਖੜ੍ਹੀ ਕਰ ਕੇ ਉਸ ਤੋਂ ਸਕੂਲ ਦਾ ਨਾਮ ਮਿਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਲੈ ਕੇ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸੇ ਵੇਲੇ ਬੱਸ ਵਿਚ 11-12 ਬੱਚੇ ਸਵਾਰ ਸਨ। ਲੋਕਾਂ ਦਾ ਕਹਿਣਾ ਐ ਕਿ ਉਹ ਇਲਾਕੇ ਦਾ ਸਭ ਤੋਂ ਮਹਿੰਗਾ ਸਕੂਲ ਐ, ਇਸ ਦੇ ਬਾਵਜੂਦ ਸਕੂਲ ਪ੍ਰਸ਼ਾਸਨ ਵੱਲੋਂ ਚੰਗੇ ਡਰਾਈਵਰ ਨਹੀਂ ਰੱਖੇ ਜਾ ਰਹੇ। ਮਾਪਿਆਂ ਦਾ ਕਹਿਣਾ ਐ ਕਿ ਸਕੂਲ ਪ੍ਰਸ਼ਾਸਨ ਬੱਚਿਆਂ ਦੀ ਜਾਨ ਨਾਲ ਖੇਡ ਰਿਹਾ ਐ, ਇਸ ਲਈ ਸਕੂਲ ਖਿਲਾਫ ਕਾਰਵਾਈ ਹੋਣੀ ਚਾਹੀਦੀ ਐ।