ਬਟਾਲਾ ਦੇ ਸਿੱਧ ਸ਼ਕਤੀ ਪਿੱਠ ਮੰਦਰ ਕਾਲੀ ਦਵਾਰਾ ਵਿਖੇ ਨਵਰਾਤਰਿਆਂ ਮੌਕੇ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ ਹੋਣ ਪਹੁੰਚੇ। ਇੱਥੇ ਲੋਕ ਆਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲਿਆ ਰਹੇ ਹਨ। ਜਾਣਕਾਰੀ ਅਨੁਸਾਰ ਇਸ ਮੰਦਰ ਵਿਚ ਲੋਕ ਮੰਨਤ ਮੰਗਦੇ ਹਨ ਕਿ ਜੇਕਰ ਉਨ੍ਹਾਂ ਦੇ ਘਰ ਪੁੱਤਰ ਪੈਦਾ ਹੋਇਆ ਤਾਂ ਉਹ ਅਪਣੇ ਪੁੱਤਰ ਨੂੰ ਨਰਾਤਿਆ ਤੇ ਲੰਗੂਰ ਬਣਾ ਕੇ ਮੰਦਿਰ ਵਿਚ ਲੈ ਕੇ ਆਉਣਗੇ, ਜਿਸ ਦੇ ਚਲਦੇ ਲੋਕਾਂ ਦੀਆਂ ਮੰਨਤਾਂ ਪੂਰੀਆਂ ਹੋਣ ਤੇ ਲੋਕ ਅਪਣੇ ਬੱਚਿਆਂ ਨੂੰ ਅੱਜ ਲੰਗੂਰ ਬਣਾ ਕਾਲੀਦਵਾਰਾ ਮੰਦਿਰ ਵਿਚ ਵਿੱਚ ਲੈ ਕੇ ਆਏ। ਦੱਸ ਦਈਏ ਕਿ ਪੂਰੇ ਭਾਰਤ ਵਿਚ ਅਜਿਹੇ ਦੋ ਹੀ ਮੰਦਿਰ ਨੇ, ਜਿਥੇ ਲੋਕ ਅਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲੈ ਕੇ ਆਂਉਂਦੇ ਹਨ। ਇਕ ਅੰਮ੍ਰਤਿਸਰ ਵਿਚ ਦੁਰਗਿਆਣਾ ਮੰਦਿਰ ਹੈ ਅਤੇ ਦੂਸਰਾ ਮੰਦਰ ਬਟਾਲਾ ਵਿਚ ਸਿੱਧ ਸ਼ਕਤੀ ਪਿੱਠ ਮੰਦਿਰ ਕਾਲੀ ਦਵਾਰਾ ਐ।