ਫਿਰੋਜ਼ਪੁਰ ਅੰਦਰ ਆਏ ਹੜ੍ਹਾਂ ਦਾ ਪਾਣੀ ਬੇਸ਼ੱਕ ਉੱਤਰ ਚੁੱਕਿਆਂ ਹੈ ਪਰ ਨੁਕਸਾਨ ਦੇ ਅਜਿਹੇ ਨਿਸ਼ਾਨ ਪਿੱਛੇ ਛੱਡ ਗਿਆ ਐ, ਜਿਨ੍ਹਾਂ ਨੂੰ ਵੇਖ ਹੜ੍ਹ ਪੀੜਤ ਹੰਝੂ ਹਵਾਉਣ ਲਈ ਮਜਬੂਰ ਨੇ…ਅਜਿਹੀਆਂ ਹੀ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਬਸਤੀ ਕਿਸ਼ਨ ਸਿੰਘ ਵਾਲੀ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਪਰਿਵਾਰ ਤੇ ਐਸੀ ਮਾਰ ਪਈ ਕਿ ਪਰਿਵਾਰ ਰੋਟੀ ਤੋਂ ਵੀ ਅਵਾਜ਼ਾਰ ਹੋਇਆ ਪਿਆ ਹੈ। ਘਰ ਦੀ ਮੁਖੀਆਂ ਅੰਮ੍ਰਿਤਧਾਰੀ ਬੀਬੀ ਨੇ ਘਰ ਦੇ ਹਾਲਾਤਾਂ ਦੇ ਦਿਲ-ਹਿਲੂਣਾ ਬਿਰਤਾਂਤ ਸਾਂਝਾ ਕਰਦਿਆਂ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਲਈ ਗੁਹਾਰ ਲਗਾਈ ਐ।
ਪੀੜਤਾਂ ਦੇ ਦੱਸਣ ਮੁਤਾਬਕ ਉਸਦੇ ਪਤੀ ਦੀ ਮੌਤ ਹੋ ਚੁੱਕੀ ਐ ਜਿਸ ਦੇ ਚਲਦਿਆਂ ਘਰ ਵਿੱਚ ਕਮਾਉਣ ਵਾਲਾ ਕੋਈ ਮਰਦ ਨਹੀਂ ਐ। ਬੜੀ ਮੁਸ਼ਕਲ ਨਾਲ ਉਸਨੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਹੈ। ਉਨ੍ਹਾਂ ਦਾ ਇਕੋ ਇਕ ਸਹਾਰਾ ਜ਼ਮੀਨ ਸੀ ਜੋ ਹੜ੍ਹਾਂ ਦੀ ਮਾਰ ਹੇਠ ਆ ਗਈ ਹੈ। ਹਾਲਤ ਇਹ ਐ ਕਿ ਉਨ੍ਹਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਐ, ਜਿਸ ਦੇ ਚਲਦਿਆਂ ਉਹ ਉਸਨੂੰ ਸਮਝ ਨਹੀਂ ਆ ਰਹੀ ਕਿ ਉਹ ਕਰਜਾ ਉਤਾਰੇਗੀ ਜਾਂ ਬੱਚਿਆਂ ਦਾ ਵਿਆਹ ਕਰੇਗੀ।
ਰੌਂਦੀ ਹੋਈ ਮਹਿਲਾ ਨੇ ਦੱਸਿਆ ਕਿ ਹੁਣ ਤਾਂ ਉਨ੍ਹਾਂ ਕੋਲ ਖਾਣ ਲਈ ਦਾਣੇ ਵੀ ਨਹੀਂ ਬਚੇ ਅਤੇ ਭੜੌਲਾ ਖਾਲੀ ਪਿਆ ਹੈ ਅਤੇ ਅੱਗੇ ਕਣਕ ਦੀ ਫਸਲ ਦੀ ਕੋਈ ਉਮੀਦ ਨਹੀਂ ਐ। ਪੀੜਤਾਂ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਨੇ ਮਦਦ ਦੀ ਅਪੀਲ ਕੀਤੀ ਐ ਤਾਂ ਜੋ ਉਹ ਮੁੜ ਪੈਰਾਂ ਸਿਰ ਹੋ ਸਕਣ।