ਪੰਜਾਬ ਫਰੀਦਕੋਟ ਪੁਲਿਸ ਦਾ ਹੁੱਲੜਬਾਜ਼ਾਂ ਖਿਲਾਫ ਐਕਸ਼ਨ; ਉੱਚੀ ਆਵਾਜ਼ ’ਚ ਗਾਣੇ ਚਲਾਉਣ ’ਤੇ ਟਰੈਕਟਰ ਜ਼ਬਤ By admin - September 22, 2025 0 5 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਬ ਮੌਕੇ ਚੱਲ ਮੇਲੇ ਵਿਚ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਸਖਤ ਸੁਨੇਹਾ ਦਿੱਤਾ ਐ। ਪੁਲਿਸ ਨੇ ਉੱਚੀ ਆਵਾਜ ਵਿਚ ਟਰੈਕਟਰ ਘੁੰਮਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਰੈਕਟਰ ਨੂੰ ਟਰੇਸ ਕਰ ਕੇ ਥਾਣੇ ਅੰਦਰ ਬੰਦ ਕਰ ਦਿੱਤਾ ਐ। ਪੁਲਿਸ ਅਧਿਕਾਰੀ ਨੇ ਅਜਿਹਾ ਕਰਨ ਵਾਲਿਆਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਕੋਈ ਵੀ ਮੇਲੇ ਦੌਰਾਨ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਦੱਸਣਯੋਗ ਐ ਕਿ ਫਰੀਦਕੋਟ ਸ਼ਹਿਰ ਅੰਦਰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਬ ਦੀ ਖੁਸ਼ੀ ਵਿੱਚ ਪੰਜ ਰੋਜ਼ਾ ਧਾਰਮਿਕ ਮੇਲਾ ਚੱਲ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਾਬਾ ਫਰੀਦ ਜੀ ਦੇ ਸ਼ਰਧਾਲੂ ਨਤਮਸਤਕ ਹੁੰਦੇ ਹਨ। ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਮਨਚਲੇ ਨੌਜਵਾਨ ਇੱਕ ਟਰੈਕਟਰ ਤੇ ਸਵਾਰ ਜਿਸ ਉੱਤੇ ਵੱਡੀ ਗਿਣਤੀ ਵਿੱਚ ਸਪੀਕਰਾਂ ਵਾਲਾ ਡੈਕ ਲੱਗਾ ਹੋਇਆ ਸੀ ਜਿਸ ਨੂੰ ਉੱਚੀ ਆਵਾਜ਼ ਵਿੱਚ ਲਗਾ ਕੇ ਮਨਚਲੇ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ। ਜਦੋਂ ਹੀ ਇਹ ਵੀਡੀਓ ਟਰੈਫਿਕ ਪੁਲਿਸ ਦੇ ਧਿਆਨ ਵਿੱਚ ਆਈ ਤਾਂ ਉਹਨਾਂ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਉਕਤ ਟਰੈਕਟਰ ਨੂੰ ਰੋਕ ਕੇ ਉਸ ਨੂੰ ਥਾਣੇ ਲਿਜਾਇਆ ਗਿਆ ਅਤੇ ਟਰੈਕਟਰ ਤੇ ਸਵਾਰ ਹੁਲੜਬਾਜ਼ੀ ਕਰ ਰਹੇ ਲੜਕਿਆਂ ਨੂੰ ਵੀ ਇੱਕ ਵਾਰ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਜ਼ਿਲਾ ਟਰੈਫਿਕ ਇੰਚਾਰਜ ਇੰਸਪੈਕਟਰ ਵਕੀਲ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੇਲੇ ਦੌਰਾਨ ਸ਼ਾਂਤੀ ਪੂਰਵਕ ਮੇਲਾ ਦੇਖਿਆ ਜਾਵੇ ਕਿਸੇ ਵੀ ਹੋਰ ਵਿਅਕਤੀ ਨੂੰ ਅਗਰ ਤੁਹਾਡੀ ਵਜਹਾ ਕਾਰਨ ਪਰੇਸ਼ਾਨੀਆਂ ਆਉਂਦੀ ਹੈ ਤਾਂ ਇਹ ਪੁਲਿਸ ਬਰਦਾਸ਼ਤ ਨਹੀਂ ਕਰੇਗੀ ਅਤੇ ਪੁਲਿਸ ਲਗਾਤਾਰ ਸ਼ਰਾਰਤਬਾਜੀ ਕਰਨ ਵਾਲਿਆਂ ਦੇ ਖਿਲਾਫ ਐਕਸ਼ਨ ਲੈਂਦੀ ਰਹੇਗੀ।