ਸਮਰਾਲਾ ਦੇ ਖੰਨਾ ਰੋਡ ਤੇ ਚਿੱਟੇ ਦਿਨ ਸੰਘਣੀ ਆਬਾਦੀ ਵਾਲੇ ਬਾਜ਼ਾਰ ਵਿੱਚੋਂ ਇਕ ਲੁਟੇਰਾ ਔਰਤ ਦੇ ਗਲੇ ਵਿੱਚੋਂ ਸੋਨੇ ਦੀ ਚੈਨ ਝਪਟ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਬੁਟੀਕ ਚਲਾ ਰਹੀ ਅਮਨਦੀਪ ਕੌਰ ਆਪਣੇ ਬੁਟੀਕ ਤੋਂ ਏਟੀਐਮ ਵਿੱਚੋਂ ਪੈਸੇ ਨਿਕਲਵਾ ਕੇ ਖੰਨਾ ਰੋਡ ਡਾਕਟਰ ਕੋਲ ਅੱਖਾਂ ਚੈੱਕ ਕਰਾਉਣ ਆਈ ਸੀ ਇਸੇ ਦੌਰਾਨ ਪਹਿਲਾਂ ਤੋਂ ਘਾਤ ਲਗਾ ਕੇ ਖੜੇ ਲੁਟੇਰਿਆਂ ਵੱਲੋਂ ਔਰਤ ਦੇ ਗਲ ਵਿੱਚੋਂ ਸੋਨੇ ਦੀ ਚੈਨ ਖੋਹ ਝਪਟ ਕੇ ਫਰਾਰ ਹੋ ਗਏ।
ਲੁਟੇਰਿਆਂ ਦੀ ਸਾਰੀ ਕਰਤੂਤ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੀੜਤ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਉਧਰ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਐ। ਅਤੇ ਲੁਟੇਰੇ ਫਰਾਰ ਹੋ ਗਏ ਜਿਨਾਂ ਦੀ ਲੁੱਟ ਕਰਦਿਆਂ ਦੀ ਸੀਸੀਟੀਵੀ ਫੋਟੋ ਵੀ ਸਾਹਮਣੇ ਆਈ ਹੈ