ਫਿਰੋਜ਼ਪੁਰ ਵਿੱਚ ਆਏ ਹੜ੍ਹਾਂ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਨਾਲ ਜਿੱਥੇ ਲੋਕਾਂ ਦੇ ਘਰ-ਘਾਟ ਢਹਿ-ਢੇਰੀ ਹੋ ਚੁੱਕੇ ਨੇ ਉੱਥੇ ਹੀ ਕਿਸਾਨਾਂ ਦੀ ਫਸਲਾਂ ਬਰਬਾਦ ਹੋ ਗਈਆਂ ਨੇ ਅਤੇ ਖੇਤਾਂ ਵਿਚ ਰੇਤਾਂ ਭਰ ਗਈ ਐ। ਅਜਿਹੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਮੁੜ ਆਬਾਦ ਕਰਨ ਲਈ ਕਾਰ ਸੇਵਾ ਬਾਬਿਆਂ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਐ।
ਇਸੇ ਨੂੰ ਵੇਖਦਿਆਂ ਪੰਜਾਬੀ ਗਾਇਕ ਮਨਕੀਰਤ ਨੇ 10 ਟਰੈਕਟਰ ਹੋਰ ਹੜ੍ਹ ਪੀੜਤਾਂ ਲਈ ਦਾਨ ਕੀਤੇ ਨੇ। ਇਸੇ ਤਹਿਤ ਅੱਜ ਉਹ ਫਿਰੋਜ਼ਪੁਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ ਗੁਰੂ ਕਾ ਬਾਗ ਕਾਰ ਸੇਵਾ ਵਾਲੇ ਬਾਬਿਆਂ ਨੂੰ 10 ਟਰੈਕਟਰ ਦਿੱਤੇ ਹਨ, ਜੋ ਹੜ੍ਹ ਪੀੜਤਾਂ ਦੀ ਮਦਦ ਲਈ ਵਰਤੇ ਜਾਣਗੇ।
ਇਸੇ ਦੌਰਾਨ ਫਿਰੋਜ਼ਪੁਰ ਪਹੁੰਚ ਜਦ ਮਨਕੀਰਤ ਔਲਖ ਨੂੰ ਫਿਰੋਜ਼ਪੁਰ ਬਾਰੇ ਪੁੱਛਿਆ ਕਿ ਤੁਸੀਂ ਫਿਰੋਜ਼ਪੁਰ ਵਿੱਚ ਟਰੈਕਟਰ ਵੰਡਣ ਦੀ ਪ੍ਰੈੱਸ ਕਾਨਫਰੰਸ ਕਰ ਰਹੇ ਹੋ ਤੇ ਫਿਰੋਜ਼ਪੁਰ ਲਈ ਕਿੰਨੇ ਟਰੈਕਟਰ ਦੇ ਕੇ ਚੱਲੇ ਹੋ ਤਾਂ ਉਨ੍ਹਾਂ ਕਿਹਾ ਕਿ ਇਹ ਟਰੈਕਟਰ ਅਮ੍ਰਿਤਸਰ ਲਈ ਦਿੱਤੇ ਗਏ ਅਤੇ ਜਲਦ ਫਿਰੋਜ਼ਪੁਰ ਵਿੱਚ ਵੀ ਹੋਰ ਟਰੈਕਟਰ ਦਿੱਤੇ ਜਾਣਗੇ।