ਅੰਮ੍ਰਿਤਸਰ ਪੁਲਿਸ ਵੱਲੋਂ ਨਕਲੀ ਫੋਨ ਵੇਚਣ ਦਾ ਪਰਦਾਫਾਸ਼; ਕਾਲ ਸੈਂਟਰ ਜ਼ਰੀਏ ਵੇਚੇ ਜਾ ਰਹੇ ਸੀ ਨਕਲੀ ਫੋਨ ; ਸੈਂਟਰ ਅੰਦਰ ਤੈਨਾਤ ਸੀ 80 ਕੁੜੀਆਂ ਦਾ ਗਰੁੱਪ

0
7

ਅੰਮ੍ਰਿਤਸਰ ਦੀ ਰਣਜੀਤ ਐਵਨਿਊ ਪੁਲਿਸ ਨੇ ਨਕਲੀ ਫੋਨ ਵੇਚਣ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਸੈਂਟਰ ਅੰਦਰ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਸਾਜੋ ਸਾਮਾਨ ਤੋਂ ਇਲਾਵਾ 80 ਤੋਂ ਵਧੇਰੇ ਕੁੜੀਆਂ ਨੂੰ ਹਿਰਾਸਤ ਵਿਚ ਲਿਆ ਐ। ਪੁਲਿਸ ਨੇ ਸੈਂਟਰ ਚਲਾਉਣ ਵਾਲੇ ਕੁੱਝ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਐ। ਪੁਲਿਸ ਦੇ ਦੱਸਣ ਮੁਤਾਬਕ ਕਾਲ ਸੈਂਟਰ ਜ਼ਰੀਏ ਗ੍ਰਾਹਕਾਂ ਨੂੰ ਆਨਲਾਈਨ ਸਸਤਾ ਫੋਨ ਖਰੀਦਣ ਦੀ ਆਫਰ ਦੇ ਕੇ ਫਸਾਇਆ ਜਾਂਦਾ ਸੀ ਅਤੇ ਫਿਰ ਅਸਲੀ ਦੱਸ ਕੇ ਨਕਲੀ ਫੋਨ ਡਲੀਵਰ ਕਰ ਦਿੱਤਾ ਜਾਂਦਾ ਸੀ।  ਪੁਲਿਸ ਨੇ ਸੈਂਟਰ ਮਾਲਕਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਇਲਾਕੇ ਅੰਦਰ ਆਨਲਾਈਨ ਠੱਗੀ ਵੱਜਣ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ, ਜਿਸ ਤੋਂ ਬਾਦ ਪੁਲਿਸ ਨੇ ਮੁਸਤੈਦੀ ਨਾਲ ਇੱਕ ਆਨਲਾਈਨ ਠੱਗੀ ਮਾਰਨ ਵਾਲੀ ਕੰਪਨੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਹਨਾਂ ਵੱਲੋਂ ਓਐਲਐਕਸ ਦੇ ਰਾਹੀਂ ਜੋ ਲੋਕ ਮੋਬਾਈਲ ਖਰੀਦਦੇ ਸਨ ਉਹਨਾਂ ਨੂੰ ਨਕਲੀ ਮੋਬਾਈਲ ਭੇਜੇ ਜਾਂਦੇ ਸਨ।
ਇਹ ਰੈਕੇਟ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਤੇ ਚੱਲ ਰਿਹਾ ਸੀ, ਜਿੱਥੇ 80 ਤੋਂ ਵਧੇਰੇ ਕੁੜੀਆਂ ਦੀ ਟੀਮ ਤੈਨਾਤ ਕੀਤੀ ਹੋਈ ਸੀ। ਇੱਥੋਂ ਸੈਂਕੜਿਆਂ ਦੀ  ਗਿਣਤੀ ਵਿੱਚ ਮੋਬਾਇਲ ਅਤੇ ਸਿਮਾ ਵੀ ਬਰਾਮਦ ਕੀਤੀਆਂ ਗਈਆਂ ਨੇ। ਉਹਨਾਂ ਦੱਸਿਆ ਕਿ ਕਾਲ ਸੈਂਟਰ ਅੰਦਰ ਤੈਨਾਤ ਸਟਾਫ ਭੋਲੇ ਭਾਲੇ ਲੋਕਾਂ ਨੂੰ ਭਰਮਾਊ ਆਫਰਾਂ ਦੇ ਕੇ ਮੋਬਾਇਲ ਖਰੀਦਣ ਲਈ ਮਜਬੂਰ ਕਰਦਾ ਸੀ ਅਤੇ ਜਦੋਂ ਉਹ ਮੋਬਾਈਲ ਖਰੀਦਣ ਲਈ ਰਾਜੀ ਹੋ ਜਾਂਦਾ ਸੀ ਤਾਂ ਉਸ ਨੂੰ ਨਕਲੀ ਫੋਨ ਡਲਿਵਰ ਕਰ ਦਿੱਤਾ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਇਹ ਨਕਲੀ ਫੋਨ ਵੇਖਣ ਨੂੰ ਅਸਲੀ ਵਰਗੇ ਦੀ ਲੱਗਦੇ ਸਨ ਅਤੇ ਗ੍ਰਾਹਕ ਘੱਟ ਪੈਸਿਆਂ ਵਿਚ ਵਧੀਆ ਫੋਨ ਖਰੀਦ ਕੇ ਖੁਸ਼ ਹੋ ਜਾਂਦਾ ਸੀ ਪਰ ਬਾਅਦ ਵਿਚ ਜਦੋਂ ਫੋਨ ਵਿਚ ਖਰਾਬੀ ਆਉਂਦੀ ਸੀ ਤਾਂ ਉਸ ਨੂੰ ਠੱਗੀ ਦਾ ਪਤਾ ਚੱਲਦਾ ਸੀ। ਪੁਲਿਸ ਨੇ ਸੈਂਟਰ ਮਾਲਕਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here