ਪੰਜਾਬ ਟਰੋਲ ਕਰਨ ਵਾਲਿਆਂ ’ਤੇ ਵਰ੍ਹੇ ਵਿਧਾਇਕ ਧਾਲੀਵਾਲ; ਇਹ ਲੱਗੇ ਰਹਿਣ, ਅਸੀਂ ਲੋਕ ਸੇਵਾ ਕਰਦੇ ਰਹਾਂਗੇ By admin - September 21, 2025 0 7 Facebook Twitter Pinterest WhatsApp ਸਾਬਕਾ ਐਨਆਰਆਈ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸੋਸ਼ਲ ਮੀਡੀਆ ‘ਤੇ ਟਰੋਲ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਐ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਸਾਡੇ ਖਿਲਾਫ ਮੰਦੀ ਭਾਸ਼ਾ ਵਰਤ ਰਹੇ ਨੇ ਪਰ ਸਾਨੂੰ ਅਜਿਹੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਐ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਹੀ ਕੰਮ ਮੁਬਾਰਕ ਪਰ ਅਸੀਂ ਲੋਕ ਸੇਵਾ ਲੱਗੇ ਰਹਾਂਗੇ। ਉਨ੍ਹਾਂ ਕਿਹਾ ਕਿ ਜਿਵੇਂ ਹਾਥੀਂ ਆਪਣੀ ਚਾਲੇ ਚੱਲਦਾ ਰਹਿੰਦਾ ਐ, ਉਸੇ ਤਰ੍ਹਾਂ ਅਸੀਂ ਵੀ ਲੋਕਾਂ ਵੱਲੋਂ ਦਿੱਤੀ ਡਿਊਟੀ ਵਿਚ ਲੱਗੇ ਰਹਾਂਗੇ। ਇਸੇ ਦੌਰਾਨ ਉਨ੍ਹਾਂ ਨੇ ਅੱਜ ਮਿਸ਼ਨ ‘ਚੜ੍ਹਦੀ ਕਲਾ’ ਦੇ ਤਹਿਤ ਅਜਨਾਲਾ ਖੇਤਰ ਦੇ ਸਰਕਾਰੀ ਸਕੂਲਾਂ ਦੀ ਸਫਾਈ ਮੁਹਿੰਮ ਸ਼ੁਰੂ ਕੀਤੀ। ਉਹਨਾਂ ਨੇ ਆਪਣੇ ਹੱਥਾਂ ਨਾਲ ਸਕੂਲਾਂ ਦੀ ਸਫਾਈ ਕਰਦੇ ਹੋਏ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਮੰਗਲਵਾਰ ਤੱਕ ਜਿੰਨੇ ਵੀ ਸਕੂਲ ਹੜਾਂ ਕਾਰਨ ਬੰਦ ਹਨ ਉਹ ਖੁੱਲ ਜਾਣ। ਉਹਨਾਂ ਨੇ ਖਾਸ ਤੌਰ ‘ਤੇ ਦੱਸਿਆ ਕਿ ਸਕੂਲਾਂ ਨੂੰ ਸੈਨੀਟਾਈਜ਼ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਬੱਚਿਆਂ ਦੀ ਸਿਹਤ ਸੁਰੱਖਿਅਤ ਰਹੇ। ਗਊਸ਼ਾਲਾ ਬਾਰੇ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਹੜਾਂ ਦੌਰਾਨ ਅਜਨਾਲੇ ਦੀ ਗਊਸ਼ਾਲਾ ਵਿੱਚ 150 ਤੋਂ ਵੱਧ ਗਾਈਆਂ ਫਸ ਗਈਆਂ ਸਨ ਜਿਨ੍ਹਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ। “ਅਸੀਂ ਲਗਾਤਾਰ ਉਹਨਾਂ ਦੀ ਦੇਖਭਾਲ ਕਰਦੇ ਰਹੇ, ਖੁਰਾਕ ਅਤੇ ਪਾਣੀ ਦੀ ਕੋਈ ਘਾਟ ਨਹੀਂ ਹੋਣ ਦਿੱਤੀ,” ਧਾਲੀਵਾਲ ਨੇ ਦੱਸਿਆ। ਇਸ ਦੌਰਾਨ ਉਹਨਾਂ ਨੇ ਅਮਰੀਕਾ ਦੀ ਐਚ-1ਬੀ ਵੀਜ਼ਾ ਨੀਤੀ ‘ਤੇ ਵੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਡੋਨਾਲਡ ਟਰੰਪ ਦਾ ਫੀਸ ਵਧਾਉਣ ਵਾਲਾ ਫ਼ੈਸਲਾ ਬਿਲਕੁਲ ਗਲਤ ਹੈ। “ਇਹ ਪੜ੍ਹੇ-ਲਿਖੇ ਤੇ ਮਿਹਨਤੀ ਨੌਜਵਾਨਾਂ ਦੇ ਸੁਪਨੇ ਤੋੜਨ ਵਾਲੀ ਗੱਲ ਹੈ। ਅਮਰੀਕਾ ਨੂੰ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ,” ਉਹਨਾਂ ਨੇ ਕਿਹਾ। ਧਾਲੀਵਾਲ ਨੇ ਟਰੋਲ ਕਰਨ ਵਾਲਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਲੋਕ ਗੰਦੀ ਭਾਸ਼ਾ ਵਰਤਦੇ ਹਨ ਉਹ ਉਹਨਾਂ ਦੀ ਜ਼ਿੰਦਗੀ ਦੀ ਮਜ਼ਬੂਰੀ ਹੈ। “ਮੇਰੇ ਸੋਸ਼ਲ ਮੀਡੀਆ ਪੇਜ ‘ਤੇ 20 ਮਿਲੀਅਨ ਵਿਊਜ਼ ਹਨ, ਜੋ ਦੱਸਦੇ ਹਨ ਕਿ ਲੋਕ ਮੈਨੂੰ ਪਿਆਰ ਕਰਦੇ ਹਨ। ਕੁਝ ਗਿਣਤੀ ਦੇ ਟਰੋਲ ਮੇਰੇ ਕੰਮ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ,” ਉਹਨਾਂ ਨੇ ਦ੍ਰਿੜ੍ਹਤਾ ਨਾਲ ਕਿਹਾ। ਅੰਤ ਵਿੱਚ ਧਾਲੀਵਾਲ ਨੇ ਕਿਹਾ ਕਿ ਸਾਡਾ ਧਿਆਨ ਸਿਰਫ਼ ਲੋਕਾਂ ਦੀ ਭਲਾਈ ਵੱਲ ਐ ਅਤੇ ਸਾਨੂੰ ਲੋਕਾਂ ਦੀ ਸੇਵਾ ਕਰਨ ਤੋਂ ਕੋਈ ਵੀ ਤਾਕਤ ਰੋਕ ਨਹੀਂ ਸਕਦੀ।