ਪੰਜਾਬ ਸੰਗਰੂਰ ਦੇ ਦਿੜ੍ਹ੍ਬਾ ’ਚ ਪਰਵਾਸੀਆਂ ਨਾਲ ਕੁੱਟਮਾਰ; ਪੁਲਿਸ ਨੇ ਮਾਮਲਾ ਸ਼ਾਂਤ ਕਰਵਾ ਕੇ ਜਾਂਚ ਕੀਤੀ ਸ਼ੁਰੂ By admin - September 21, 2025 0 7 Facebook Twitter Pinterest WhatsApp ਸੰਗਰੂਰ ਅਧੀਨ ਆਉਂਦੇ ਦਿੜ੍ਹਬਾ ਵਿਖੇ ਸਬਜ਼ੀ ਵੇਚਣ ਵਾਲੇ 2 ਪ੍ਰਵਾਸੀਆਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਪ੍ਰਵਾਸੀ ਨਨਕੂ ਦੇ ਦੱਸਣ ਮੁਤਾਬਕ ਪਿੰਡ ਕੈਪਰ ਦੇ ਰਹਿਣ ਵਾਲੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਉਪਰ ਹਮਲਾ ਕਰ ਦਿੱਤਾ ਬਿਨਾਂ ਵਜ੍ਹਾ ਸਬਜ਼ੀ ਵਾਲੇ ਟੈਂਪੂ ਨੂੰ ਵੀ ਬੂਰੀ ਤਰਾਂ ਨਾਲ ਤੋੜਭੰਨ ਕਰ ਦਿੱਤੀ। ਦੱਸ ਦਈਏ ਕਿ ਨਨਕੂ ਨਾਮ ਦੇ ਪ੍ਰਵਾਸੀ ਦੇ ਘੱਟ ਸੱਟਾਂ ਲੱਗੀਆਂ ਹਨ ਤੇ ਉਸਦੇ ਦੂਜੇ ਸਾਥੀ ਨੰਦਪਾਲ ਦੇ ਜ਼ਿਆਦਾ ਸੱਟ ਵੱਜੀ ਹੈ ਇਹ ਦੋਵੇਂ ਨੌਜਵਾਨ ਯੂਪੀ ਦੇ ਰਹਿਣ ਵਾਲੇ ਹਨ ਅਤੇ ਲੰਮੇ ਸਮੇਂ ਤੋਂ ਹੀ ਦਿੜ੍ਹਬਾ ਚ ਸਬਜ਼ੀ ਵੇਚਣ ਦਾ ਧੰਦਾ ਕਰਦੇ ਹਨ। ਦੋਵਾਂ ਨੂੰ ਸੰਗਰੂਰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਧਰ ਦਿੜ੍ਹਬਾ ਦੇ ਮੇਨ ਚੌਕ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਭੀੜ ਤੇ ਕਾਬੂ ਪਾਇਆ ਅਤੇ ਦਿੜ੍ਹਬਾ ਦੇ ਐਸਐਚਓ ਕਮਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਸੀ ਕਿ ਕਿਸੇ ਸਬਜ਼ੀ ਵੇਚਣ ਵਾਲੇ ਦੇ ਟੈਂਪੂ ਦੀ ਭੰਨਤੋੜ ਕੀਤੀ ਹੈ ਅਤੇ ਸੱਟਾਂ ਵੀ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਮੌਕੇ ਤੇ ਪਹੁੰਚ ਕੇ ਭੀੜ ਤੇ ਕਾਬੂ ਪਾਇਆ ਗਿਆ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਵੀ ਮਹੌਲ ਖਰਾਬ ਕਰਨ ਦੀ ਕੌਸ਼ਿਸ਼ ਕੀਤੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ