ਪੰਜਾਬ ਡੇਰਾ ਬਾਬਾ ਨਾਨਕ ਵਿਖੇ ਬੰਨ੍ਹ ਦੀ ਸੇਵਾ ਸ਼ੁਰੂ; ਡੇਰਾ ਬਿਆਸ ਵੱਲੋਂ ਕੀਤੀ ਜਾ ਰਹੀ ਸੇਵਾ By admin - September 20, 2025 0 6 Facebook Twitter Pinterest WhatsApp ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਹੜ੍ਹਾਂ ਕਾਰਨ ਟੁੱਟੇ ਧੁੱਸੀ ਬੰਨ੍ਹ ਨੂੰ ਮੁੜ ਬੰਨ੍ਹਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਇਸ ਸੇਵਾ ਵਿਚ ਡੇਰਾ ਬਿਆਸ ਦੇ ਸੇਵਾਦਾਰਾਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਐ। ਇਸ ਸਬੰਧੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਦੇ ਹੁਕਮਾਂ ਤੇ ਬੰਨ੍ਹ ਨੂੰ ਬੰਨ੍ਹਣ ਦੀ ਸੇਵਾ ਲਗਾਤਾਰ ਕੀਤਾ ਜਾ ਰਹੀ ਐ। ਬੰਨ੍ਹ ਨੂੰ ਬੰਨ੍ਹਣ ਤੋਂ ਇਲਾਵਾ ਖੇਤਾਂ ਵਿੱਚ ਇਕੱਠੀ ਹੋਈ ਰੇਤ ਅਤੇ ਤੇ ਮਿੱਟੀ ਨੂੰ ਪੱਧਰਾ ਕਰਨ ਦੀ ਸੇਵਾ ਵੀ ਕੀਤੀ ਜਾ ਰਹੀ ਐ। ਇਸ ਕੰਮ ਵਿਚ 35 ਦੇ ਕਰੀਬ ਟਰੈਕਟਰਾਂ ਦੀ ਮਦਦ ਲਈ ਜਾ ਰਹੀ ਐ। ਉਨ੍ਹਾਂ ਕਿਹਾ ਕਿ ਡੇਰੇ ਵੱਲੋਂ ਹੜ੍ਹ ਪੀੜਤਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਐ ਜੋ ਅੱਗੇ ਵੀ ਜਾਰੀ ਰਹੇਗੀ।